JALANDHAR WEATHER

ਕੇਦਾਰਨਾਥ ਯਾਤਰਾ ਮਾਰਗ 'ਤੇ ਮੀਂਹ ਕਾਰਨ ਫਸੇ ਸ਼ਰਧਾਲੂ ਐਸ.ਡੀ.ਆਰ.ਐਫ. ਟੀਮ ਨੇ ਕੱਢੇ ਬਾਹਰ

ਰੁਦਰਪ੍ਰਯਾਗ (ਉੱਤਰਾਖੰਡ), 31 ਜੁਲਾਈ-ਸਬ-ਇੰਸਪੈਕਟਰ ਆਸ਼ੀਸ਼ ਡਿਮਰੀ ਦੀ ਅਗਵਾਈ ਹੇਠ ਐਸ.ਡੀ.ਆਰ.ਐਫ. ਟੀਮ ਨੇ 1619 ਲੋਕਾਂ ਨੂੰ ਬਾਹਰ ਕੱਢਿਆ ਜਿਨ੍ਹਾਂ ਵਿਚ 1258 ਪੁਰਸ਼, 268 ਔਰਤਾਂ ਅਤੇ 93 ਬੱਚੇ ਸ਼ਾਮਿਲ ਹਨ। ਸੋਨਪ੍ਰਯਾਗ ਅਤੇ ਗੌਰੀਕੁੰਡ ਦੇ ਵਿਚਕਾਰ ਮੁਨਕਟੀਆ ਖੇਤਰ ਵਿਚ ਕੇਦਾਰਨਾਥ ਯਾਤਰਾ ਮਾਰਗ 'ਤੇ ਇਕ ਰਸਤੇ ਤੋਂ ਜੋ ਕਿ ਮੀਂਹ ਅਤੇ ਪੱਥਰਾਂ ਕਾਰਨ ਬੰਦ ਹੋ ਗਿਆ ਸੀ, ਵਿਚ ਫਸੇ ਸ਼ਰਧਾਲੂਆਂ ਨੂੰ ਬਾਹਰ ਕੱਢਿਆ ਗਿਆ। ਐਸ.ਡੀ.ਆਰ.ਐਫ. ਟੀਮ ਦਾ ਬਚਾਅ ਕਾਰਜ ਪ੍ਰਭਾਵਿਤ ਖੇਤਰ ਵਿਚ ਫਸੇ ਸ਼ਰਧਾਲੂਆਂ ਨੂੰ ਵਿਕਲਪਿਕ ਰਸਤਿਆਂ ਰਾਹੀਂ ਸੁਰੱਖਿਅਤ ਕੱਢਣ ਲਈ ਅਜੇ ਵੀ ਜਾਰੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ