JALANDHAR WEATHER

ਮਾਨਸਾ 'ਚ 425 ਕਿੱਲੋ ਨਕਲੀ ਮਾਰਕੇ ਵਾਲਾ ਨਮਕ ਬਰਾਮਦ

ਮਾਨਸਾ, 1 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਜਾਅਲੀ ਮਾਰਕਾ ਲਗਾ ਕੇ ਨਮਕ ਵੇਚਣ ਵਾਲੇ ਦੁਕਾਨਦਾਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸਪੀਡ ਸਰਚ ਸਕਿਓਰਿਟੀ ਨੈੱਟਵਰਕ ਕੰਪਨੀ ਚੰਡੀਗੜ੍ਹ ਦੇ ਫ਼ੀਲਡ ਮੈਨੇਜਰ ਸੰਦੀਪ ਸ਼ਰਮਾ ਨੇ ਬਿਆਨ ਦਰਜ ਕਰਵਾਇਆ ਕਿ ਇਤਲਾਹ ਮਿਲੀ ਸੀ ਕਿ ਪੁਰਾਣੀ ਅਨਾਜ ਮੰਡੀ ਮਾਨਸਾ ਵਿਖੇ ਪਰਚੂਨ ਦੀ ਦੁਕਾਨ ’ਤੇ ਟਾਟਾ ਕੰਪਨੀ ਦੇ ਜਾਅਲੀ ਨਮਕ ਦੇ ਪੈਕੇਟ ਵੇਚੇ ਜਾ ਰਹੇ ਹਨ। ਪੁਲਿਸ ਨੇ ਉਸ ਦੀ ਹਾਜ਼ਰੀ ’ਚ 17 ਥੈਲੇ (425 ਕਿੱਲੋ) ਹਰ ਥੈਲੇ ’ਚ 25 ਪੈਕਟ 1-1 ਕਿੱਲੋ ਨਮਕ ਬਰਾਮਦ ਕੀਤਾ। ਦੁਕਾਨਦਾਰ ਰਾਜ ਕੁਮਾਰ ਖ਼ਿਲਾਫ਼ ਕਾਪੀਰਾਈਟ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ