JALANDHAR WEATHER

ਓਵਲ ਟੈਸਟ ਦਾ ਦੂਜਾ ਦਿਨ ਰਿਹਾ ਭਾਰਤ ਦੇ ਨਾਂਅ

• ਸਿਰਾਜ ਤੇ ਕਿ੍ਸ਼ਨਾ ਦੀ ਗੇਂਦਬਾਜ਼ੀ ਸਦਕਾ ਇੰਗਲੈਂਡ 247 'ਤੇ ਆਲ ਆਊਟ
• ਭਾਰਤ ਦੂਜੀ ਪਾਰੀ 'ਚ 2 ਵਿਕਟਾਂ ਦੇ ਨੁਕਸਾਨ 'ਤੇ 75 ਦੌੜਾਂ ਨਾਲ ਅੱਗੇ

ਲੰਡਨ, 1 ਅਗਸਤ (ਏਜੰਸੀ)-ਭਾਰਤ ਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫ਼ੀ ਦਾ ਪੰਜਵਾਂ ਤੇ ਆਖਰੀ ਟੈਸਟ ਦੇ ਦੂਜੇ ਦਿਨ ਦੀ ਸ਼ੁਰੂਆਤ 'ਚ ਪਹਿਲੀ ਪਾਰੀ ਲਈ ਖੇਡਦੇ ਹੋਏ ਭਾਰਤੀ ਟੀਮ ਅੱਧੇ ਘੰਟੇ ਦੇ ਅੰਦਰ ਹੀ 224 ਦੌੜਾਂ 'ਤੇ ਢੇਰ ਹੋ ਗਈ | ਸ਼ੁੱਕਰਵਾਰ ਦੀ ਖੇਡ 6 ਵਿਕਟਾਂ 'ਤੇ 204 ਦੌੜਾਂ ਦੇ ਸਕੋਰ ਨਾਲ ਸ਼ੁਰੂ ਹੋਈ | ਉਸ ਸਮੇਂ ਕਰੁਣ ਨਾਇਰ 98 ਗੇਂਦਾਂ 'ਤੇ 52 ਦੌੜਾਂ ਤੇ ਵਾਸ਼ਿੰਗਟਨ ਸੁੰਦਰ 45 ਗੇਂਦਾਂ 'ਤੇ 19 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ | ਜੋਸ਼ ਟੰਗ ਨੇ ਪਹਿਲਾਂ ਕਰੁਣ ਨਾਇਰ ਨੂੰ ਐਲ.ਬੀ.ਡਬਲਯੂ. ਆਊਟ ਕੀਤਾ ਫਿਰ ਗੁਸ ਐਟਕਿੰਸਨ ਨੇ ਵਾਸ਼ਿੰਗਟਨ ਸੁੰਦਰ ਨੂੰ ਆਪਣਾ ਸ਼ਿਕਾਰ ਬਣਾਇਆ | ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਮੁਹੰਮਦ ਸਿਰਾਜ ਤੇ ਪ੍ਰਸਿਧ ਕਿ੍ਸ਼ਨਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ | ਆਕਾਸ਼ ਦੀਪ ਬਿਨਾਂ ਖਾਤਾ ਖੋਲ੍ਹੇ ਹੀ ਨਾਬਾਦ ਰਹੇ | ਇੰਗਲੈਂਡ ਲਈ ਗੁਸ ਐਟਕਿੰਸਨ ਨੇ 5 ਵਿਕਟਾਂ ਲਈਆਂ ਜਦੋਂ ਕਿ ਜੋਸ਼ ਟੰਗ ਨੇ 3 ਵਿਕਟਾਂ ਲਈਆਂ, ਜਦੋਂ ਕਿ ਕਿ੍ਸ ਵੋਕਸ ਨੇ ਇਕ ਸਫਲਤਾ ਹਾਸਲ ਕੀਤੀ | ਇੰਗਲੈਂਡ ਦੀ ਪਹਿਲੀ ਪਾਰੀ ਸ਼ੁਰੂਆਤ ਜੈਕ ਕਰੌਲੀ ਤੇ ਬੇਨ ਡਕੇਟ ਨੇ ਕੀਤੀ | ਇਸ ਦੌਰਾਨ ਆਕਾਸ਼ ਦੀਪ ਨੇ ਬੇਨ ਡਕੇਟ ਨੂੰ ਜੁਰੇਲ ਹੱਥੋਂ ਕੈਚ ਕਰਵਾਇਆ | ਇਸ ਮਗਰੋਂ ਕਪਤਾਨ ਓਲੀ ਪੋਪ ਕਰੌਲੀ ਦੀ ਸਾਂਝੇਦਾਰੀ ਨੂੰ ਪ੍ਰਸਿਧ ਕਿ੍ਸ਼ਨਾ ਨੇ ਤੋੜ ਦਿੱਤਾ | ਉਸਨੇ ਕਰੌਲੀ ਨੂੰ ਰਵਿੰਦਰ ਜਡੇਜਾ ਹੱਥੋਂ ਕੈਚ ਕਰਵਾਇਆ | ਫਿਰ ਓਲੀ ਪੋਪ ਨੂੰ ਮੁਹੰਮਦ ਸਿਰਾਜ ਨੇ ਐਲ.ਬੀ.ਡਬਲਯੂ. ਆਊਟ ਕੀਤਾ | ਹੈਰੀ ਬਰੂਕ ਕਰੀਜ਼ 'ਤੇ ਮੌਜੂਦ ਜੋ ਰੂਟ ਦਾ ਸਾਥ ਦੇਣ ਆਏ ਪਰ ਮੁਹੰਮਦ ਸਿਰਾਜ ਨੇ ਜੋ ਰੂਟ ਨੂੰ ਐਲ.ਬੀ.ਡਬਲਯੂ. ਆਊਟ ਕਰ ਦਿੱਤਾ | ਇਸ ਮਗਰੋਂ ਬਣੀ ਹੈਰੀ ਬਰੂਕ ਤੇ ਜੈਕਬ ਬੇਥਲ ਦੀ ਜੋੜੀ ਨੂੰ ਤੋੜਦੇ ਹੋਏ ਮੁਹੰਮਦ ਸਿਰਾਜ ਨੇ ਇੰਗਲੈਂਡ ਨੂੰ 5ਵਾਂ ਝਟਕਾ ਦਿੱਤਾ | ਉਸਨੇ ਜੈਕਬ ਬੇਥਲ ਨੂੰ ਆਪਣਾ ਸ਼ਿਕਾਰ ਬਣਾਇਆ | ਪ੍ਰਸਿਧ ਕਿ੍ਸ਼ਨਾ ਨੇ 6ਵੀਂ ਵਿਕਟ ਲਈ ਜੈਮੀ ਸਮਿਥ ਨੂੰ ਆਪਣਾ ਸ਼ਿਕਾਰ ਬਣਾਇਆ | ਇੰਗਲੈਂਡ ਨੂੰ ਪ੍ਰਸਿਧ ਕਿ੍ਸ਼ਨਾ ਤੋਂ 8ਵਾਂ ਝਟਕਾ ਲੱਗਾ | ਉਸਨੇ ਜੈਮੀ ਓਵਰਟਨ ਨੂੰ ਆਉਟ ਕੀਤਾ | ਉਸਨੇ ਫਿਰ ਗੁਸ ਐਟਕਿੰਸਨ ਨੂੰ ਵੀ ਆਕਾਸ਼ ਦੀਪ ਦੇ ਹੱਥੋਂ ਕੈਚ ਆਊਟ ਕਰਵਾਇਆ | ਇਸ ਮਗਰੋਂ ਸਿਰਾਜ ਨੇ ਹੈਰੀ ਬਰੂਕ ਨੂੰ ਪਵੈਲਿਅਨ ਭੇਜ ਦਿੱਤਾ | ਜੋਸ਼ ਟੰਗ ਆਪਣਾ ਖਾਤਾ ਖੋਲ੍ਹੇ ਬਿਨਾਂ ਨਾਬਾਦ ਰਿਹਾ | ਕਿ੍ਸ ਵੋਕਸ ਦੇ ਸੱਟ ਕਾਰਨ ਪਹਿਲਾਂ ਹੀ ਬਾਹਰ ਹੋ ਚੁੱਕਾ ਸੀ | ਇਹੀ ਕਾਰਨ ਹੈ ਕਿ ਇੰਗਲੈਂਡ 9 ਬੱਲੇਬਾਜ਼ਾਂ ਨਾਲ ਖੇਡਿਆ | ਇੰਗਲੈਂਡ ਦੀ ਟੀਮ 247 ਦੌੜਾਂ ਬਣਾ ਆਲ ਆਉਟ ਹੋ ਗਈ | ਭਾਰਤ ਦੀ ਦੂਜੀ ਪਾਰੀ ਸ਼ੁਰੂਆਤ ਯਸ਼ਸਵੀ ਜੈਸਵਾਲ ਤੇ ਕੇ.ਐਲ. ਰਾਹੁਲ ਨੇ ਕੀਤੀ | ਇਸ ਦੌਰਾਨ ਭਾਰਤ ਨੂੰ ਪਹਿਲਾ ਝਟਕਾ 46 ਦੌੜਾਂ ਦੇ ਸਕੋਰ 'ਤੇ ਲੱਗਾ | ਕੇ.ਐਲ. ਰਾਹੁਲ 7 ਦੌੜਾਂ ਬਣਾ ਵਿਕਟ ਗਵਾ ਬੈਠੇ | ਫਿਰ ਸਾਈ ਸੁਦਰਸ਼ਨ ਜੈਸਵਾਲ ਦਾ ਸਮਰਥਨ ਕਰਨ ਲਈ ਆਏ ਹਨ | ਯਸ਼ਸਵੀ ਜੈਸਵਾਲ ਨੇ ਇੰਗਲੈਂਡ ਵਿਰੁੱਧ ਦੂਜੀ ਪਾਰੀ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਉਸਨੇ 44 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਇਹ ਉਨ੍ਹਾਂ ਦਾ ਤੀਜਾ ਅਰਧ ਸੈਂਕੜਾ ਹੈ | ਭਾਰਤ ਨੂੰ ਦੂਜਾ ਝਟਕਾ 70 ਦੌੜਾਂ ਦੇ ਸਕੋਰ 'ਤੇ ਲੱਗਾ | ਗੁਸ ਐਟਕਿੰਸਨ ਨੇ ਸਾਈ ਸੁਦਰਸ਼ਨ ਨੂੰ ਐਲ.ਬੀ.ਡਬਲਯੂ. ਆਊਟ ਕੀਤਾ | ਹੁਣ ਆਕਾਸ਼ ਦੀਪ ਯਸ਼ਸਵੀ ਜੈਸਵਾਲ ਨਾਲ ਕ੍ਰੀਜ਼ 'ਤੇ ਮੌਜੂਦ ਹਨ | ਅੱਜ ਦੀ ਖੇਡ ਭਾਰਤ ਦੀਆਂ 2 ਵਿਕਟਾਂ ਦੇ ਨੁਕਸਾਨ 'ਤੇ 75 ਦੌੜਾਂ ਦੇ ਨਾਲ ਸਮਾਪਤ ਹੋਈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ