ਮੰਡ ਖੇਤਰ ’ਚ ਮੁੜ ਵਧਿਆ ਬਿਆਸ ਦਰਿਆ ਦਾ ਪਾਣੀ

ਨਡਾਲਾ, (ਕਪੂਰਥਲਾ), 2 ਅਗਸਤ (ਰਘਬਿੰਦਰ ਸਿੰਘ)- ਸਬ ਡਵੀਜ਼ਨ ਭੁਲੱਥ ਦੇ ਮੰਡ ਖੇਤਰ ਵਿਚ ਬਿਆਸ ਦਰਿਆ ਵਿਚ ਮੁੜ ਤੋਂ ਪਾਣੀ ਦਾ ਪੱਧਰ ਵੱਧਣ ਕਾਰਣ ਸੈਂਕੜੇ ਏਕੜ ਵੱਖ ਵੱਖ ਫ਼ਸਲਾਂ ਦਾ ਪਾਣੀ ’ਚ ਡੁਬਣ ਕਾਰਨ ਨੁਕਸਾਨ ਹੋਇਆ ਹੈ। ਚਕੋਕੀ ਮੰਡ ਖੇਤਰ ’ਚ ਸਬਜ਼ੀ ਦੀ ਕਾਸ਼ਤ ਕਰਦੇ ਤੇ ਹੋਰਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੈਂਕੜੇ ਏੇਕੜ ਕਰੇਲੇ, ਝੋਨਾ, ਕਮਾਦ, ਮੱਕੀ ਆਦਿ ਦੀ ਫਸਲ ਪਾਣੀ ’ਚ ਡੁੱਬ ਗਈ ਹੈ ਅਤੇ ਪਾਣੀ ਦਾ ਪੱਧਰ ਹੌਲੀ-ਹੌਲੀ ਵੱਧ ਰਿਹਾ ਹੈ।