ਗਿੱਲ ਦੇ ਖਰੜ ਸਥਿਤ ਦਫ਼ਤਰ ਵਿਖੇ ਵਿਜੀਲੈਂਸ ਵਲੋਂ ਜਾਂਚ

ਖਰੜ, 2 ਅਗਸਤ (ਤਰਸੇਮ ਸਿੰਘ ਜੰਡਪੁਰੀ)- ਗਿਲਕੋ ਗਰੁੱਪ ਦੇ ਐਮ.ਡੀ. ਅਤੇ ਅਕਾਲੀ ਦਲ ਨੂੰ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਏ ਰਣਜੀਤ ਸਿੰਘ ਗਿੱਲ ਦੇ ਖਰੜ ਸਥਿਤ ਦਫ਼ਤਰ ਵਿਖੇ ਵੀ ਵਿਜੀਲੈਂਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਿਲਕੋ ਦਫ਼ਤਰ ਵਿਖੇ ਇਕ ਐਸ.ਪੀ. ਰੈਂਕ ਅਤੇ ਇਕ ਡੀ.ਐਸ.ਪੀ. ਤੋਂ ਇਲਾਵਾ ਪੰਜ ਸੱਤ ਪੁਲਿਸ ਮੁਲਾਜ਼ਮ ਹੋਰ ਵੀ ਜਾਂਚ ਕਰ ਰਹੇ ਹਨ। ਇਸ ਮੌਕੇ ’ਤੇ ਪ੍ਰਾਪਤ ਜਾਣਕਾਰੀ ਅਨੁਸਾਰ ਦਫ਼ਤਰ ਵਿਚ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਨਾ ਹੀ ਕਿਸੇ ਨੂੰ ਬਾਹਰ ਆਉਣ ਦਿੱਤਾ ਜਾ ਰਿਹਾ ਹੈ।