ਦਿਨ-ਦਿਹਾੜੇ ਔਰਤ ਦਾ ਅਣਪਛਾਤੇ ਵਿਅਕਤੀ ਵਲੋਂ ਕਤਲ

ਸਨੋਰ, 2 ਅਗਸਤ (ਗੀਤਵਿੰਦਰ ਸਿੰਘ ਸੋਖਲ)-ਸਨੋਰ ਦੀ ਖ਼ਾਲਸਾ ਕਾਲੋਨੀ ਵਿਚ ਅੱਜ ਦਿਨ-ਦਿਹਾੜੇ ਇਕ ਔਰਤ ਨੂੰ ਉਸਦੇ ਘਰ ਵਿਚ ਵੜ ਕੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਕਤਲ ਕਰ ਦਿੱਤਾ ਗਿਆ, ਜਿਸ ਕਾਰਨ ਸਨੋਰ ਵਿਚ ਸਹਿਮ ਦਾ ਮਾਹੌਲ ਬਣਿਆ ਦਿਖਾਈ ਦਿੱਤਾ। ਜਾਣਕਾਰੀ ਮੁਤਾਬਕ ਕੁਝ ਸਮੇਂ ਪਹਿਲਾਂ ਹੀ ਸਨੋਰ ਦੀ ਖਾਲਸਾ ਕਾਲੋਨੀ ਵਿਚ ਘਰ ਲਿਆ ਗਿਆ ਸੀ। ਕਤਲ ਸਮੇਂ 9 ਮਹੀਨੇ ਦਾ ਬੱਚਾ ਵੀ ਨਾਲ ਸੀ, ਜਿਸਦੇ ਉਪਰ ਖੂਨ ਦੇ ਨਿਸ਼ਾਨ ਦਿਖਾਈ ਦਿੱਤੇ। ਇਸ ਮੌਕੇ ਫੋਰੈਂਸਿਕ ਲੈਬ ਦੀ ਟੀਮ ਅਤੇ ਸਨੋਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।