ਭਾਰਤ-ਇੰਗਲੈਂਡ 5ਵਾਂ ਟੈਸਟ ਦੂਜਾ ਦਿਨ: ਇੰਗਲੈਂਡ 242/8, ਮੀਂਹ ਕਾਰਨ ਰੁਕਿਆ ਮੈਚ

ਲੰਡਨ, 1 ਅਗਸਤ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ 5ਵੇਂ ਤੇ ਆਖ਼ਰੀ ਟੈਸਟ ਮੈਚ ਦੇ ਦੂਜੇ ਦਿਨ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ ਪਹਿਲੀ ਪਾਰੀ ਵਿਚ 224 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵਲੋਂ ਕਰੁਣ ਨਈਅਰ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ ਜਦਕਿ ਸਾਈ ਸੁਦਰਸ਼ਨ ਨੇ 38 ਦੌੜਾਂ ਬਣਾਈਆਂ।
ਇੰਗਲੈਂਡ ਵਲੋਂ ਗੁਸ ਐਟਿਕੰਸਨ ਨੇ ਸਭ ਤੋਂ ਵੱਧ 5 ਵਿਕਟਾਂ ਹਾਸਲ ਕੀਤੀਆਂ ਜਦਕਿ ਜੋਸ਼ ਟੰਗ ਨੇ 3 ਵਿਕਟਾਂ ਹਾਸਲ ਕੀਤੀਆਂ। 5 ਟੈਸਟ ਮੈਚਾਂ ਦੀ ਲੜੀ ਦੇ 2 ਮੈਚ ਇੰਗਲੈਂਡ ਨੇ ਜਿੱਤੇ ਹਨ ਤੇ ਇਕ ਭਾਰਤ ਨੇ ਜਿੱਤਿਆ ਹੈ ਜਦਕਿ ਚੌਥਾ ਤੇ ਆਖ਼ਰੀ ਟੈਸਰ ਡਰਾਅ ਰਿਹਾ ਸੀ। ਲੜੀ ਬਰਾਬਰ ਕਰਨ ਲਈ ਭਾਰਤ ਨੂੰ ਇਹ ਮੈਚ ਜਿੱਤਣ ਜ਼ਰੂਰੀ ਹੈ। ਇੰਗਲੈਂਡ ਦਾ ਸਕੋਰ 242 ਦੌੜਾਂ 8 ਵਿਕਟਾਂ ਦੇ ਨੁਕਸਾਨ ਉਤੇ ਹੈ ਤੇ ਮੀਂਹ ਕਾਰਨ ਮੈਚ ਰੁਕ ਗਿਆ ਹੈ। ਇਸ ਸਮੇਂ ਇੰਗਲੈਂਡ ਵਲੋਂ ਭਾਰਤ ਨੂੰ 18 ਦੌੜਾਂ ਦੀ ਲੀਡ ਦਿੱਤੀ ਗਈ ਹੈ।