ਪੇਂਟ ਦਾ ਕੰਮ ਕਰਦੇ ਸਮੇਂ ਵਿਅਕਤੀ ਕਰੰਟ ਲੱਗਣ ਕਾਰਨ ਝੁਲਸਿਆ
ਕਪੂਰਥਲਾ, 31 ਜੁਲਾਈ (ਅਮਨਜੋਤ ਸਿੰਘ ਵਾਲੀਆ)-ਕਾਲਾ ਸੰਘਿਆਂ ਵਿਖੇ ਪੇਂਟ ਦਾ ਕੰਮ ਕਰਦਾ ਇਕ ਨੌਜਵਾਨ ਕਰੰਟ ਲੱਗਣ ਕਾਰਨ ਝੁਲਸ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਭਿਸ਼ੇਕ ਅਮਨ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕਾਲਾ ਸੰਘਿਆਂ ਵਿਖੇ ਠੇਕੇ 'ਤੇ ਪੇਂਟ ਦਾ ਕੰਮ ਚੱਲ ਰਿਹਾ ਸੀ ਤੇ ਮੰਗਾ ਪੁੱਤਰ ਦਰਸ਼ਨ ਲਾਲ ਵਾਸੀ ਕਾਲਾ ਸੰਘਿਆਂ ਅੱਜ ਪਹਿਲੇ ਦਿਨ ਉਨ੍ਹਾਂ ਦੇ ਘਰ ਪੇਂਟ ਦਾ ਕੰਮ ਕਰਨ ਆਇਆ ਤਾਂ ਅਚਾਨਕ ਪੇਂਟ ਕਰਦਿਆਂ ਉਸ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ | ਡਿਊਟੀ ਡਾਕਟਰ ਮੋਇਨ ਮੁਹੰਮਦ ਵਲੋਂ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ |