ਵਾਈਸ ਐਡਮਿਰਲ ਸੰਜੇ ਵਾਤਸਯਨ ਨੇ 47ਵੇਂ ਵਾਈਸ ਚੀਫ਼ ਆਫ਼ ਦ ਨੇਵਲ ਸਟਾਫ਼ ਵਜੋਂ ਸੰਭਾਲਿਆ ਅਹੁਦਾ

ਨਵੀਂ ਦਿੱਲੀ, 1 ਅਗਸਤ- ਵਾਈਸ ਐਡਮਿਰਲ ਸੰਜੇ ਵਾਤਸਯਨ ਨੇ ਅੱਜ ਤੋਂ 47ਵੇਂ ਵਾਈਸ ਚੀਫ਼ ਆਫ਼ ਦ ਨੇਵਲ ਸਟਾਫ਼ ਵਜੋਂ ਅਹੁਦਾ ਸੰਭਾਲ ਲਿਆ ਹੈ। ਨੈਸ਼ਨਲ ਡਿਫੈਂਸ ਅਕੈਡਮੀ, ਪੁਣੇ ਦੇ 71ਵੇਂ ਕੋਰਸ ਦੇ ਸਾਬਕਾ ਵਿਦਿਆਰਥੀ, ਵਾਈਸ ਐਡਮਿਰਲ ਸੰਜੇ ਵਾਤਸਯਨ ਨੂੰ 01 ਜਨਵਰੀ 1988 ਨੂੰ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਦਿੱਤਾ ਗਿਆ ਸੀ।
ਤੋਪਖਾਨੇ ਅਤੇ ਮਿਜ਼ਾਈਲ ਪ੍ਰਣਾਲੀਆਂ ਦੇ ਮਾਹਰ, ਉਨ੍ਹਾਂ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਸ਼ਾਨਦਾਰ ਜਲ ਸੈਨਾ ਕਰੀਅਰ ਦੌਰਾਨ ਕਮਾਂਡ, ਸੰਚਾਲਨ ਅਤੇ ਸਟਾਫ਼ ਦੇ ਵੱਖ-ਵੱਖ ਕਾਰਜਾਂ ਵਿਚ ਹਿੱਸਾ ਲਿਆ ਹੈ।