JALANDHAR WEATHER

ਦਿਹਾਤੀ ਇਲਾਕੇ 'ਚ ਚੋਰਾਂ ਨੇ ਇਕੋ ਰਾਤ 2 ਘਰਾਂ 'ਚ ਕੀਤੀ ਚੋਰੀ

ਜੈਂਤੀਪੁਰ, ਚਵਿੰਡਾ ਦੇਵੀ, 30 ਜੁਲਾਈ (ਭੁਪਿੰਦਰ ਸਿੰਘ ਗਿੱਲ, ਸਤਪਾਲ ਸਿੰਘ ਢੱਡੇ)-ਥਾਣਾ ਕੱਥੂਨੰਗਲ ਅਧੀਨ ਪੈਂਦੀ ਪੁਲਿਸ ਚੌਕੀ ਚਵਿੰਡਾ ਦੇਵੀ ਦੀ ਹਦੂਦ ਅਧੀਨ ਪੈਂਦੇ ਨੇੜਲੇ ਪਿੰਡਾਂ ਵਿਚੋਂ ਚੋਰ ਗਰੋਹ ਵਲੋਂ ਇਕੋ ਰਾਤ  ਕੁਝ ਘਰਾਂ ਵਿਚੋਂ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਹੱਥ ਸਾਫ ਕੀਤਾ ਗਿਆ। ਦੱਸਣਯੋਗ ਹੈ ਕਿ ਥਾਣਾ ਕੱਥੂਨੰਗਲ ਅਧੀਨ ਆਉਂਦੇ ਵੱਖ-ਵੱਖ ਡੇਰਿਆਂ ਦੇ ਘਰਾਂ ਨੂੰ ਚੋਰ ਗਰੋਹ ਨੇ ਬੇਖੌਫ ਹੋ ਕੇ ਨਿਸ਼ਾਨਾ ਬਣਾਇਆ ਅਤੇ ਦੇਰ ਰਾਤ 1 ਤੋਂ 2.30 ਵਜੇ ਤੱਕ ਚੋਰੀਆਂ ਕੀਤੀਆਂ। ਉਥੇ ਪਿੰਡ ਚੋਗਾਵਾਂ ਦੇ ਰਣਜੀਤ ਸਿੰਘ ਰੰਧਾਵਾ ਦਾ ਘਰ ਵੀ ਨਹੀਂ ਬਖਸ਼ਿਆ ਤੇ ਉਸਦੇ ਘਰੋਂ ਵੀ ਚੋਰਾਂ ਨੇ ਚੋਰੀ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਪਿੰਡ ਚੋਗਾਵਾਂ ਦੇ ਵਸਨੀਕ ਪ੍ਰੇਮ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਰਾਤ ਨੂੰ ਚੋਰ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਰਸੋਈ ਦੀ ਖਿੜਕੀ ਨੂੰ ਤੋੜ ਕੇ ਘਰ ਅੰਦਰ ਵੜ ਗਏ। ਸਾਡੇ ਘਰ ਵਿਚੋਂ ਇਕ ਅਲਮਾਰੀ ਵਿਚੋਂ ਕਰੀਬ ਪੰਜ ਤੋਲੇ ਸੋਨਾ ਅਤੇ 20 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ। ਰਣਜੀਤ ਸਿੰਘ ਰੰਧਾਵਾ ਦੇ ਪਰਿਵਾਰ ਨੇ ਦੱਸਿਆ ਕਿ ਅਸੀਂ ਦੂਜੇ ਕਮਰੇ ਵਿਚ ਸੁੱਤੇ ਹੋਏ ਸੀ ਤੇ ਚੋਰ ਗੇਟ ਟੱਪ ਕੇ ਅੰਦਰ ਦਾਖਲ ਹੋ ਗਏ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ