JALANDHAR WEATHER

ਆਂਧਰ ਪ੍ਰਦੇਸ਼ ’ਚ ਗ੍ਰੇਨਾਈਟ ਖਾਨ 'ਚ ਧਮਾਕਾ, 6 ਮਜ਼ਦੂਰਾਂ ਦੀ ਮੌਤ

ਅਮਰਾਵਤੀ , 3 ਅਗਸਤ- ਆਂਧਰ ਪ੍ਰਦੇਸ਼ ਵਿਚ ਗ੍ਰੇਨਾਈਟ ਖਾਨ ਵਿਚ ਵੱਡਾ ਪੱਥਰ ਡਿੱਗਣ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੱਲੀਕੁਰਵਾ ਲਾਗੇ ਨਿੱਜੀ ਮਾਲਕੀ ਵਾਲੀ ਖਾਨ ਵਿਚ ਵਾਪਰਿਆ ਹੈ। ਖਾਨ ਦਾ ਇਕ ਕਿਨਾਰਾ ਉਦੋਂ ਢਹਿ ਗਿਆ ਜਦੋਂ 15-20 ਮਜ਼ਦੂਰ ਖਾਨ ਵਿਚ ਸਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਕਿਰਤੀ ਓਡੀਸ਼ਾ ਸੂਬੇ ਤੋਂ ਮਿਹਨਤ ਮੁਸ਼ੱਕਤ ਕਰਨ ਲਈ ਇੱਥੇ ਕੰਮ ’ਤੇ ਲੱਗੇ ਸਨ। ਗੰਭੀਰ ਹਾਲਤ ਵਿਚ ਜ਼ਖ਼ਮੀ 8 ਮਜ਼ਦੂਰਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਗਿਆ ਹੈ।ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ