JALANDHAR WEATHER

ਪ੍ਰਧਾਨਾਂ ਨੂੰ ਚਾਰਜ ਨਾ ਦੇ ਕੇ ਹਾਈ ਕੋਰਟ ਦੇ ਹੁਕਮਾਂ ਨੂੰ ਛਿੱਕੇ 'ਤੇ ਟੰਗ ਰਹੀ ਸਰਕਾਰ - ਖਹਿਰਾ

ਨਡਾਲਾ, 4 ਅਗਸਤ (ਰਘਬਿੰਦਰ ਸਿੰਘ)-ਪਿਛਲੇ ਛੇ ਮਹੀਨਿਆਂ ਤੋਂ ਨਗਰ ਪੰਚਾਇਤ ਨਡਾਲਾ ਦੇ ਨਵੇਂ ਬਣੇ ਪ੍ਰਧਾਨਾਂ ਨੂੰ ਅਜੇ ਤੱਕ ਚਾਰਜ ਨਾ ਮਿਲਣ ਉਤੇ ਸਰਕਾਰ ਨੂੰ ਘੇਰਦਿਆਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਨਡਾਲਾ ਫੇਰੀ ਦੌਰਾਨ ਮੁੱਖ ਮੰਤਰੀ ਪੰਜਾਬ ਨੂੰ ਸਲਾਹ ਦਿੱਤੀ ਕਿ ਉਹ ਨਗਰ ਪੰਚਾਇਤ ਨਡਾਲਾ ਦੀ ਪ੍ਰਧਾਨਗੀ ਦੇ ਸਬੰਧਿਤ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਛਿੱਕੇ ਉਤੇ ਟੰਗ ਰਹੇ ਹਨ। ਖਹਿਰਾ ਨੇ ਆਖਿਆ ਕਿ ਸਿਆਸੀ ਦਬਾਅ ਹੇਠ ਪ੍ਰਧਾਨਗੀ ਨਾ ਮਿਲਣ ਉਤੇ ਇਸ ਸਬੰਧੀ ਪ੍ਰਧਾਨਾਂ ਨੇ ਹਾਈ ਕੋਰਟ ਤੋਂ ਗੁਹਾਰ ਲਗਾਈ ਸੀ ਤੇ 24 ਜੁਲਾਈ ਨੂੰ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਸਨ ਕਿ ਇਕ ਹਫਤੇ ਅੰਦਰ- ਅੰਦਰ ਉਕਤ ਪ੍ਰਧਾਨਾਂ ਨੂੰ ਚਾਰਜ ਦਿੱਤਾ ਜਾਵੇ ਪਰ ਅੱਜ ਇਕ ਹਫਤਾ ਬੀਤ ਜਾਣ ਉਤੇ ਵੀ ਪ੍ਰਸ਼ਾਸਨ ਵਲੋਂ ਨਵੇਂ ਪ੍ਰਧਾਨਾਂ ਨੂੰ ਚਾਰਜ ਨਹੀਂ ਦਿੱਤਾ ਗਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ