JALANDHAR WEATHER

ਹੈਲਥ ਕਲੱਬ ਵਿਚ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ

ਕਪੂਰਥਲਾ, 5 ਅਗਸਤ (ਅਮਨਜੋਤ ਸਿੰਘ ਵਾਲੀਆ)- ਕਪੂਰਥਲਾ ਦੇ ਜਲੋਖਾਨਾ ਨਜ਼ਦੀਕ ਇਕ ਹੈਲਥ ਕਲੱਬ ਵਿਚ ਸਵੇਰੇ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਪੀ.ਸੀ.ਆਰ. ਅਤੇ ਥਾਣਾ ਸਿਟੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹੈਲਥ ਕਲੱਬ ਵਿਚ ਸਵੇਰ ਦੇ ਸਮੇਂ ਉਹ ਆਇਆ ਅਤੇ ਬਾਅਦ ਵਿਚ ਬਾਥਰੂਮ ਚਲਾ ਗਿਆ, ਜਿੱਥੇ ਉਸ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ।

ਮ੍ਰਿਤਕ ਦੀ ਪਹਿਚਾਣ ਪ੍ਰਦੀਪ ਸਿੰਘ ਵਾਸੀ ਪਿੰਡ ਖੈਰਾਮਾਝਾ ਵਜੋਂ ਹੋਈ ਹੈ, ਜੋ ਕਿ ਲਗਭਗ ਤਿੰਨ ਮਹੀਨਿਆਂ ਤੋਂ ਜਿੰਮ ਲਗਾਉਣ ਆ ਰਿਹਾ ਸੀ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਉਹ ਕਲੱਬ ਵਿਚ ਆਇਆ ਅਤੇ ਕੁਝ ਦੇਰ ਬਾਅਦ ਕਲੱਬ ਦੇ ਬਾਥਰੂਮ ਵਿਚ ਚਲਾ ਗਿਆ ਤੇ ਜਦੋਂ ਉਹ ਕਾਫ਼ੀ ਦੇਰ ਤੱਕ ਬਾਹਰ ਨਹੀਂ ਨਿਕਲਿਆ ਤਾਂ ਸਾਥੀਆਂ ਨੇ ਜਾ ਕੇ ਦੇਖਿਆ ਤਾਂ ਬਾਥਰੂਮ ਵਿਚ ਉਸ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਚੁੱਕੀ ਸੀ। ਥਾਣਾ ਸਿਟੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ