ਰੰਜਿਸ਼ ਦੇ ਚੱਲਦਿਆਂ 27 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਗੁਆਂਢੀਆ ਵਲੋਂ ਕਤਲ

ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ), 5 ਅਗਸਤ (ਅਵਤਾਰ ਸਿੰਘ ਰੰਧਾਵਾ)- ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਘਣੀਏ ਕੇ ਬਾਂਗਰ ’ਚ ਬੀਤੀ ਦੇਰ ਸ਼ਾਮ ਰੰਜਿਸ਼ ਦੇ ਚਲਦਿਆਂ ਇਕ 27 ਸਾਲ ਨੌਜਵਾਨ ਦਾ ਉਸ ਦੇ ਪਿੰਡ ਦੇ ਹੀ ਰਹਿਣ ਵਾਲੇ ਕੁਝ ਲੋਕਾਂ ਵਲੋਂ ਰਾਹ ਵਿਚ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਸ਼ਨਾਖਤ ਕਰਨ ਵਿਚ ਜੁਟੀ ਹੋਈ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਬਲਜਿੰਦਰ ਸਿੰਘ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਤਨੀ ਅਤੇ ਰਿਸ਼ੇਤਦਾਰਾਂ ਨੇ ਮੌਤ ਦੇ ਕਾਰਨਾਂ ਬਾਰੇ ਦੱਸਿਆ ਕਿ ਬਲਜਿੰਦਰ ਸਿੰਘ ਦੇ ਪਰਿਵਾਰ ਦਾ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਇਕ ਪਰਿਵਾਰ ਨਾਲ ਪੁਰਾਣਾ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ।