JALANDHAR WEATHER

ਉੱਤਰਕਾਸ਼ੀ 'ਚ ਰਾਹਤ ਕਾਰਜਾਂ ਲਈ ਸੈਨਾ ਦੇ ਹੈਲੀਕਾਪਟਰ ਚੰਡੀਗੜ੍ਹ ਹਵਾਈ ਅੱਡੇ 'ਤੇ ਉੱਡਣ ਲਈ ਤਿਆਰ, ਖਰਾਬ ਮੌਸਮ ਬਣੇ ਅੜਿੱਕਾ

ਨਵੀਂ ਦਿੱਲੀ, 5 ਅਗਸਤ-ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਰਾਹਤ ਕਾਰਜਾਂ ਲਈ ਭਾਰਤੀ ਹਵਾਈ ਸੈਨਾ ਦੇ ਚਿਨੂਕ Mi-17 V5, ਚੀਤਾ ਅਤੇ ALH ਹੈਲੀਕਾਪਟਰ ਚੰਡੀਗੜ੍ਹ ਹਵਾਈ ਅੱਡੇ 'ਤੇ ਸਰਗਰਮ ਸਟੈਂਡਬਾਏ 'ਤੇ ਹਨ। ਹੈਲੀਕਾਪਟਰ ਲੋੜੀਂਦੇ ਉਪਕਰਣਾਂ ਅਤੇ ਸਮੱਗਰੀ ਨਾਲ ਤਿਆਰ ਹਨ ਅਤੇ ਪ੍ਰਭਾਵਿਤ ਖੇਤਰਾਂ ਵਿਚ ਮੌਸਮ ਸਾਫ਼ ਹੁੰਦੇ ਹੀ ਉਡਾਣ ਭਰ ਦੇਣਗੇ। IAF ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। 

ਦੱਸ ਦਈਏ ਕਿ ਉੱਤਰਕਾਸ਼ੀ ਵਿਚ ਹੋਈ ਆਫ਼ਤ ਦੇ ਮੱਦੇਨਜ਼ਰ, ਉੱਤਰਾਖੰਡ ਸਰਕਾਰ ਨੇ ਅਗਲੇ ਹੁਕਮਾਂ ਤੱਕ ਉੱਤਰਕਾਸ਼ੀ ਜ਼ਿਲ੍ਹੇ ਵਿਚ ਤਿੰਨ ਆਈ.ਏ.ਐਸ. ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ। ਉੱਤਰਾਖੰਡ ਸਰਕਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇੰਝ ਹੀ ਉੱਤਰਾਖੰਡ ਸਰਕਾਰ ਨੇ ਅਗਲੇ ਹੁਕਮਾਂ ਤੱਕ ਉੱਤਰਕਾਸ਼ੀ ਜ਼ਿਲ੍ਹੇ ਵਿਚ ਤਿੰਨ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਤਾਇਨਾਤ ਕੀਤਾ ਹੈ ਤਾਂ ਜੋ ਆਫ਼ਤ ਪ੍ਰਭਾਵਿਤ ਖੇਤਰ ਵਿਚ ਰਾਹਤ ਅਤੇ ਬਚਾਅ ਕਾਰਜਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ