ਭਾਰੀ ਬਾਰਿਸ਼ ਕਾਰਨ ਮੰਡੀ ਜ਼ਿਲ੍ਹੇ 'ਚ ਇਕ ਵਾਰ ਫਿਰ ਜਨਜੀਵਨ ਠੱਪ

ਮੰਡੀ, 5 ਅਗਸਤ-ਮੰਡੀ ਜ਼ਿਲ੍ਹੇ ਦਾ ਬਲਘਾਟੀ ਡੁੱਬ ਗਿਆ ਹੈ ਤੇ ਹੜ੍ਹ ਦਾ ਪਾਣੀ ਖੇਤਾਂ ਵਿਚ ਵੀ ਵੜ ਗਿਆ ਹੈ। ਬੀਤੀ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਇਲਾਕੇ ਦਾ ਸੁਕੇਤੀ ਨਾਲਾ ਹੜ੍ਹ ਦੀ ਲਪੇਟ ਵਿਚ ਹੈ। ਹੜ੍ਹ ਦਾ ਪਾਣੀ ਆਟੋਮੋਬਾਈਲ ਏਜੰਸੀਆਂ ਦੀ ਪਾਰਕਿੰਗ ਵਿਚ ਵੀ ਵੜ ਗਿਆ ਹੈ ਤੇ ਦਰਜਨਾਂ ਵਾਹਨ ਇਸ ਵਿਚ ਫਸ ਗਏ ਹਨ। ਆਟੋਮੋਬਾਈਲ ਏਜੰਸੀਆਂ ਮੌਕੇ 'ਤੇ ਕ੍ਰੇਨਾਂ ਦੀ ਮਦਦ ਨਾਲ ਹੜ੍ਹ ਵਿਚ ਫਸੇ ਵਾਹਨਾਂ ਨੂੰ ਕੱਢਣ ਵਿਚ ਰੁੱਝੀਆਂ ਹੋਈਆਂ ਹਨ। ਰਾਸ਼ਟਰੀ ਰਾਜਮਾਰਗ 'ਤੇ ਸਿਰਫ਼ ਪਾਣੀ ਹੀ ਦਿਖਾਈ ਦੇ ਰਿਹਾ ਹੈ। ਭਾਰੀ ਬਾਰਿਸ਼ ਕਾਰਨ ਮੰਡੀ ਜ਼ਿਲ੍ਹੇ ਵਿਚ ਇਕ ਵਾਰ ਫਿਰ ਜਨਜੀਵਨ ਠੱਪ ਹੋ ਗਿਆ ਹੈ।