ਸਾਡੀ ਤਕਨਾਲੋਜੀ ਅਤੇ ਰੱਖਿਆ ਵਿਚ 'ਮੇਕ ਇਨ ਇੰਡੀਆ' ਦੀ ਸ਼ਕਤੀ ਕਾਰਨ ਹੈ ਆਪ੍ਰੇਸ਼ਨ ਸੰਧੂਰ ਦੀ ਸਫਲਤਾ - ਪ੍ਰਧਾਨ ਮੰਤਰੀ ਮੋਦੀ

ਬੈਂਗਲੁਰੂ, 10 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਵਿਚ 'ਨੈਕਸਟ-ਜਨਰੇਸ਼ਨ ਮੋਬਿਲਿਟੀ ਫਾਰ ਏ ਨੈਕਸਟ-ਜਨਰੇਸ਼ਨ ਸਿਟੀ' ਪ੍ਰੋਗਰਾਮ ਵਿਚ ਕੰਨੜ ਵਿਚ ਕੁਝ ਲਾਈਨਾਂ ਬੋਲ ਕੇ ਆਪਣਾ ਭਾਸ਼ਣ ਸ਼ੁਰੂ ਕੀਤਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅਸੀਂ ਬੈਂਗਲੁਰੂ ਨੂੰ ਇਕ ਅਜਿਹੇ ਸ਼ਹਿਰ ਵਜੋਂ ਉਭਰਦਾ ਦੇਖ ਰਹੇ ਹਾਂ ਜੋ ਨਵੇਂ ਭਾਰਤ ਦੇ ਉਭਾਰ ਦਾ ਪ੍ਰਤੀਕ ਬਣ ਗਿਆ ਹੈ... ਇਕ ਅਜਿਹਾ ਸ਼ਹਿਰ ਜਿਸ ਨੇ ਭਾਰਤ ਦਾ ਝੰਡਾ ਗਲੋਬਲ ਆਈਟੀ ਨਕਸ਼ੇ 'ਤੇ ਲਹਿਰਾਇਆ ਹੈ।
ਜੇਕਰ ਬੈਂਗਲੁਰੂ ਦੀ ਸਫਲਤਾ ਦੀ ਕਹਾਣੀ ਪਿੱਛੇ ਕੁਝ ਹੈ, ਤਾਂ ਉਹ ਇਸ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਪ੍ਰਤਿਭਾ ਹੈ।" ਉਨ੍ਹਾਂ ਕਿਹਾ, "ਆਪ੍ਰੇਸ਼ਨ ਸੰਧੂਰ ਦੀ ਸਫਲਤਾ ਸਾਡੀ ਤਕਨਾਲੋਜੀ ਅਤੇ ਰੱਖਿਆ ਵਿਚ 'ਮੇਕ ਇਨ ਇੰਡੀਆ' ਦੀ ਸ਼ਕਤੀ ਕਾਰਨ ਹੈ। ਬੈਂਗਲੁਰੂ ਅਤੇ ਕਰਨਾਟਕ ਦੇ ਨੌਜਵਾਨਾਂ ਨੇ ਇਸ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ...। ਪ੍ਰਧਾਨ ਮੰਤਰੀ ਨੇ ਕਿਹਾ, "ਆਪ੍ਰੇਸ਼ਨ ਸੰਧੂਰ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮੈਂ ਬੈਂਗਲੁਰੂ ਆਇਆ ਹਾਂ। ਆਪ੍ਰੇਸ਼ਨ ਸੰਧੂਰ ਨੇ ਭਾਰਤੀ ਫੌਜਾਂ ਦੀ ਸਫਲਤਾ, ਸਰਹੱਦ ਪਾਰ ਕਈ ਕਿਲੋਮੀਟਰ ਤੱਕ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਦੀ ਸਾਡੀ ਯੋਗਤਾ, ਅਤੇ ਅੱਤਵਾਦ ਦੇ ਬਚਾਅ ਲਈ ਆਏ ਪਾਕਿਸਤਾਨ ਨੂੰ ਕੁਝ ਘੰਟਿਆਂ ਵਿਚ ਗੋਡੇ ਟੇਕਣ ਦੀ ਸਾਡੀ ਯੋਗਤਾ ਦੇਖੀ। ਪੂਰੀ ਦੁਨੀਆ ਨੇ ਇਸ ਨਵੇਂ ਭਾਰਤ ਦਾ ਚਿਹਰਾ ਦੇਖਿਆ।"