JALANDHAR WEATHER

ਅਜਨਾਲਾ ਤੋਂ ਅਸਾਮ ਗਊਆਂ ਦੀ ਤਸਕਰੀ ਕਰਦਾ ਟਰੱਕ ਜੰਡਿਆਲਾ ਗੁਰੂ ਪੁਲਿਸ ਨੇ ਕਾਬੂ ਕੀਤਾ

ਜੰਡਿਆਲਾ ਗੁਰੂ, 10 ਅਗਸਤ (ਹਰਜਿੰਦਰ ਸਿੰਘ ਕਲੇਰ) – ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਨਿਜ਼ਰਪੁਰਾ ਟੋਲ ਪਲਾਜ਼ਾ ‘ਤੇ ਨਾਕਾਬੰਦੀ ਦੌਰਾਨ ਅਜਨਾਲਾ ਤੋਂ ਅਸਾਮ ਗਊਆਂ ਦੀ ਤਸਕਰੀ ਕਰਦਾ ਟਰੱਕ ਕਾਬੂ ਕਰਕੇ ਪਰਚਾ ਦਰਜ ਕਰ ਲਿਆ। ਐਸ.ਐਚ.ਓ. ਮੁਖਤਾਰ ਸਿੰਘ ਨੇ ਦੱਸਿਆ ਕਿ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਜੈਕਪਾਲ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਗਊਆਂ ਨਾਲ ਭਰਿਆ ਟਰੱਕ ਪੰਜਾਬ ਤੋਂ ਅਸਾਮ ਵੱਲ ਜਾ ਰਿਹਾ ਹੈ। ਉਨ੍ਹਾਂ ਵਲੋਂ ਇਸ ਟਰੱਕ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।

ਨਾਕਾਬੰਦੀ ਦੌਰਾਨ ਟਰੱਕ ਨੂੰ ਰੋਕ ਕੇ ਲਗਭਗ 20 ਤੋਂ 22 ਗਊਆਂ ਬਰਾਮਦ ਕੀਤੀਆਂ ਗਈਆਂ।ਮੌਕੇ ‘ਤੇ ਪੁਲਿਸ ਨੇ 3 ਵਿਅਕਤੀਆਂ ਟਰੱਕ ਮਾਲਕ ਮਨਦੀਪ ਸਿੰਘ ਗੁੱਜਰਪੁਰਾ ਅਜਨਾਲਾ, ਡਰਾਈਵਰ ਅਮਰਬੀਰ ਸਿੰਘ ਗੁੱਜਰਪੁਰਾ ਅਤੇ ਰਣਜੀਤ ਸਿੰਘ ਪੁੱਤਰ ਮਨਜੀਤ ਸਿੰਘ ਗੁੱਜਰਪੁਰਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਖ ਸੰਚਾਲਕ ਸਾਹਿਬ ਸਿੰਘ ਪੁੱਤਰ ਮਨਜੀਤ ਸਿੰਘ ਗੁੱਜਰਪੁਰਾ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਟੀਮਾਂ ਭੇਜੀਆਂ ਗਈਆਂ ਹਨ। ਪੁਲਿਸ ਵਲੋਂ ਗ੍ਰਿਫ਼ਤਾਰ ਵਿਅਕਤੀਆਂ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹ ਗ਼ੈਰ -ਕਾਨੂੰਨੀ ਧੰਦਾ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ, ਗਊਆਂ ਅਸਾਮ ਵਿਚ ਕਿਸ ਨੂੰ ਵੇਚੀਆਂ ਜਾਂਦੀਆਂ ਸਨ ।ਪੁਲਿਸ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ