JALANDHAR WEATHER

ਅੰਮ੍ਰਿਤਸਰ ਤੋਂ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਕਟੜਾ ਜਾਣ ਵਾਲੀ ਨਵੀਂ ਵੰਦੇ ਭਾਰਤ ਐਕਸਪ੍ਰੈਸ ਲੋਕਾਂ ਲਈ ਸ਼ੁਰੂ - ਅਸ਼ਵਨੀ ਸ਼ਰਮਾ

ਜਲੰਧਰ , 10 ਅਗਸਤ - ਅੰਮ੍ਰਿਤਸਰ ਤੋਂ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਕਟੜਾ ਜਾਣ ਵਾਲੀ ਨਵੀਂ ਵੰਦੇ ਭਾਰਤ ਐਕਸਪ੍ਰੈਸ ਕੱਲ੍ਹ ਤੋਂ ਲੋਕਾਂ ਲਈ ਸ਼ੁਰੂ ਹੋਵੇਗੀ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂਤੋਂ ਟਰੇਨ ਨੂੰ ਆਨਲਾਈਨ ਹਰੀ ਝੰਡੀ ਦਿਖਾਈ। 11 ਅਗਸਤ ਤੋਂ ਆਮ ਲੋਕ ਇਸ ਵਿਚ ਯਾਤਰਾ ਕਰ ਸਕਣਗੇ। ਇਹ ਟ੍ਰੇਨ ਉੱਤਰੀ ਰੇਲਵੇ ਦੇ ਅਧੀਨ ਅੰਮ੍ਰਿਤਸਰ ਤੋਂ ਸ਼ਾਮ 4.25 ਵਜੇ ਚੱਲੇਗੀ, ਜੋ ਕਿ ਜਲੰਧਰ 5.31 ਵਜੇ ਪਹੁੰਚੇਗੀ ਅਤੇ 2 ਮਿੰਟ ਦੇ ਸਟਾਪੇਜ ਤੋਂ ਬਾਅਦ, ਰਾਤ 10 ਵਜੇ ਕਟੜਾ ਪਹੁੰਚੇਗੀ। ਇਹ ਮੰਗਲਵਾਰ ਨੂੰ ਛੱਡ ਕੇ ਹਰ ਰੋਜ਼ ਚੱਲੇਗੀ।


ਅੰਮ੍ਰਿਤਸਰ ਤੋਂ ਕਟੜਾ ਦੀ ਯਾਤਰਾ ਸਿਰਫ 5 ਘੰਟੇ 35 ਮਿੰਟ ਵਿਚ ਪੂਰੀ ਕੀਤੀ ਜਾਵੇਗੀ, ਜੋ ਸ਼ਰਧਾਲੂਆਂ ਨੂੰ ਇਕ ਤੇਜ਼, ਆਰਾਮਦਾਇਕ ਅਤੇ ਸਮਾਂ ਬਚਾਉਣ ਵਾਲਾ ਵਿਕਲਪ ਪ੍ਰਦਾਨ ਕਰੇਗੀ। ਟ੍ਰੇਨ ਦੀ ਗਿਣਤੀ 26405/26406 ਹੋਵੇਗੀ ਅਤੇ ਇਸ ਦਾ ਰੂਟ ਅੰਮ੍ਰਿਤਸਰ, ਬਿਆਸ, ਜਲੰਧਰ ਸ਼ਹਿਰ, ਪਠਾਨਕੋਟ ਕੈਂਟ, ਜੰਮੂ ਤਵੀ ਤੋਂ ਕਟੜਾ ਹੋਵੇਗਾ। ਇਹ ਅੰਮ੍ਰਿਤਸਰ ਤੋਂ ਕਟੜਾ ਤੱਕ ਦੀ ਪਹਿਲੀ ਵੰਦੇ-ਭਾਰਤ ਹੈ। ਇਸ ਤੋਂ ਪਹਿਲਾਂ ਦਿੱਲੀ-ਕਟੜਾ ਅਤੇ ਕਟੜਾ-ਸ਼੍ਰੀਨਗਰ ਰੂਟਾਂ 'ਤੇ ਵੰਦੇ ਭਾਰਤ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਯਾਤਰੀਆਂ ਵਿੱ ਬਹੁਤ ਮਸ਼ਹੂਰ ਸਾਬਤ ਹੋਈਆਂ ਹਨ।


ਭਾਜਪਾ ਦੇ ਨਵੇਂ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਜੋ ਖੁਦ ਇਸ ਰੇਲਗੱਡੀ ਵਿਚ ਯਾਤਰਾ ਕਰ ਰਹੇ ਹਨ, ਨੇ ਕਿਹਾ ਕਿ ਮਾਤਾ ਵੈਸ਼ਨੋ ਦੇਵੀ ਦਰਬਾਰ ਲਈ ਵੰਦੇ ਭਾਰਤ ਰੇਲਗੱਡੀ ਸ਼ਹੀਦਾਂ ਦੀ ਧਰਤੀ, ਅੰਮ੍ਰਿਤਸਰ ਤੋਂ ਸ਼ਾਮ 4:00 ਵਜੇ ਸ਼ੁਰੂ ਹੋਵੇਗੀ ਅਤੇ ਦੇਰ ਰਾਤ ਕਟੜਾ ਪਹੁੰਚੇਗੀ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਰੇਲਗੱਡੀ ਰਾਹੀਂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਜਾਣ ਵਾਲੇ ਸ਼ਰਧਾਲੂਆਂ ਵਿਚ ਬਹੁਤ ਉਤਸ਼ਾਹ ਹੋਵੇਗਾ। ਪਹਿਲੇ ਦਿਨ ਟ੍ਰਾਇਲ ਦੌਰਾਨ ਵੰਦੇ ਭਾਰਤ ਰੇਲਗੱਡੀ 15 ਮਿੰਟ ਦੇਰੀ ਨਾਲ ਜਲੰਧਰ ਪਹੁੰਚੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ