JALANDHAR WEATHER

ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਕੌਮੀ ਝੰਡਾ ਲਹਿਰਾਇਆ

ਸੁਲਤਾਨਪੁਰ ਲੋਧੀ,15 ਅਗਸਤ (ਥਿੰਦ)-ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਸੁਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਅਤੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਸੋਢੀ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਾਨੂੰ ਬਹੁਤ ਔਕੜਾਂ ਝੱਲਣੀਆਂ ਪਈਆਂ ਅਤੇ ਇਸ ਲਈ ਸਾਡੇ ਦੇਸ਼ ਭਗਤਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ। ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਆਜ਼ਾਦੀ ਨੂੰ ਸੰਭਾਲ ਕੇ ਰੱਖੀਏ। ਇਸ ਮੌਕੇ ਖੁਸ਼ੀ ਵਿਚ ਲੱਡੂ ਵੰਡੇ ਗਏ।

ਇਸ ਦੌਰਾਨ ਮਾਸਟਰ ਦੇਸ ਰਾਜ, ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਜਨਰਲ ਸਕੱਤਰ ਲਕਸ਼ਮੀ ਨੰਦਨ, ਨਰੇਸ਼ ਹੈਪੀ, ਬਲਵਿੰਦਰ ਲਾਡੀ, ਸਤਪਾਲ ਕਾਲਾ, ਬਲਵਿੰਦਰ ਸਿੰਘ ਧਾਲੀਵਾਲ, ਨਿਰਮਲ ਹੈਪੀ, ਜਗਮੋਹਣ ਸਿੰਘ, ਕਮਲਪ੍ਰੀਤ ਸਿੰਘ ਕੌੜਾ, ਦੀਪਕ ਧੀਰ, ਵਰੁਣ ਸ਼ਰਮਾ, ਦਿਲਬਾਗ ਸਿੰਘ ਝੰਡ, ਕੁਲਬੀਰ ਮਿੰਟੂ, ਸਿਮਰਨਜੀਤ ਸੰਧੂ, ਅਸ਼ਵਨੀ ਜੋਸ਼ੀ, ਕੁਲਵੰਤ ਨੂਰੋ ਵਾਲ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ