JALANDHAR WEATHER

ਹਰਿੰਦਰ ਸਿੰਘ ਖਾਲਸਾ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ

ਲੁਧਿਆਣਾ/ਇਆਲੀ/ਥਰੀਕੇ, 15 ਅਗਸਤ (ਮਨਜੀਤ ਸਿੰਘ ਦੁੱਗਰੀ)-ਦੋ ਵਾਰ ਸੰਸਦ ਅਤੇ ਨਾਰਵੇ ਵਿਚ ਭਾਰਤ ਦੇ ਦੂਤ ਰਹੇ ਹਰਿੰਦਰ ਸਿੰਘ ਖਾਲਸਾ ਅੱਜ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ (ਹਰਪ੍ਰੀਤ ਸਿੰਘ) ਵਿਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋ ਗਏ। ਉਨ੍ਹਾਂ ਨੂੰ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਿਰੋਪਾਓ ਪਾ ਕੇ ਨਵੇਂ ਬਣੇ ਅਕਾਲੀ ਦਲ ਵਿਚ ਸ਼ਾਮਿਲ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਪੰਥਕ ਮਸਲਿਆਂ ਨੂੰ ਲੈ ਕੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਗਈ। ਇਸ ਦੌਰਾਨ ਇਕਬਾਲ ਸਿੰਘ ਝੂੰਦਾਂ, ਪ੍ਰੇਮ ਸਿੰਘ ਚੰਦੂਮਾਜਰਾ, ਦਰਸ਼ਨ ਸਿੰਘ ਸ਼ਿਵਾਲਕ, ਸੰਤਾਂ ਸਿੰਘ ਉਮੇਦਪੁਰੀ, ਮੇਜਰ ਸਿੰਘ ਖਾਲਸਾ, ਬੀਬੀ ਸਤਵੰਤ ਕੌਰ ਖਾਲਸਾ, ਬੀਬੀ ਸੁਰਿੰਦਰ ਕੌਰ ਦਿਆਲ, ਤਲਵਿੰਦਰ ਸਿੰਘ ਆਲਮਗੀਰ, ਕੰਵਲਜੀਤ ਸਿੰਘ ਮਿੰਟੂ, ਸਤਨਾਮ ਸਿੰਘ ਸੱਤਾ, ਪ੍ਰਮਿੰਦਰ ਸਿੰਘ ਰੰਗੀਆ ਆਦਿ ਹਾਜ਼ਰ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ