ਆਜ਼ਾਦੀ ਦਿਹਾੜੇ ਮੌਕੇ ਸਾਈਕਲ ਰੈਲੀ ਕੱਢ ਕੇ ਸਿਹਤ ਨੂੰ ਤੰਦਰੁਸਤ ਰੱਖਣ ਦਾ ਦਿੱਤਾ ਸੁਨੇਹਾ

ਅਟਾਰੀ (ਅੰਮ੍ਰਿਤਸਰ), 15 ਅਗਸਤ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਵਲੋਂ ਸਾਈਕਲ ਰੈਲੀ ਕੱਢ ਕੇ ਸਿਹਤ ਨੂੰ ਤੰਦਰੁਸਤ ਰੱਖਣ ਦਾ ਸੁਨੇਹਾ ਦਿੱਤਾ ਗਿਆ। ਸਾਈਕਲ ਰੈਲੀ ਅੰਮ੍ਰਿਤਸਰ ਤੋਂ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਉਤੇ ਸਥਿਤ ਆਈ.ਸੀ.ਪੀ. ਦੇ ਮੁੱਖ ਦੁਆਰ ਅੱਗੇ ਪਹੁੰਚੀ ਜਿਥੇ ਸੈਲਾਨੀਆਂ ਨੂੰ ਰੋਜ਼ਾਨਾ ਸੈਰ ਕਰਨ, ਯੋਗਾ ਕਰਨ ਅਤੇ ਸਾਈਕਲ ਚਲਾਉਣ ਦੇ ਗੁਣ ਦੱਸੇ ਗਏ। ਇਸ ਮੌਕੇ ਸੁਖਮਿੰਦਰ ਸਿੰਘ, ਨਵਜੋਤ ਸਿੰਘ ਅੰਮ੍ਰਿਤਸਰ, ਕੁਲਵਿੰਦਰ ਸਿੰਘ ਹੁੰਦਲ, ਤਜਿੰਦਰ ਪਾਲ ਸਿੰਘ, ਸੁਖਦੇਵ ਸਿੰਘ, ਭੁਪਿੰਦਰ ਸਿੰਘ, ਕੁਲਵੰਤ ਸਿੰਘ ਅਤੇ ਹਰਪਾਲ ਸਿੰਘ ਆਦਿ ਮੌਜੂਦ ਸਨ।