ਬੇਖੌਫ ਲੁਟੇਰੇ, ਦਿਨ ਦਿਹਾੜੇ ਔਰਤ ਕੋਲੋਂ ਝਪਟਿਆ ਪਰਸ

ਲੁਧਿਆਣਾ, 16 ਅਗਸਤ (ਜਗਮੀਤ ਸਿੰਘ)- ਇਕ ਪਾਸੇ ਸ਼ਹਿਰ ਵਿਚ ਆਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਉਤਸਾਹ ਨਾਲ ਮਨਾਈਆਂ ਜਾ ਰਹੀਆਂ ਸਨ। ਉਥੇ ਦੂਜੇ ਪਾਸੇ ਸ਼ਹਿਰ ਦੇ ਸਭ ਤੋਂ ਪਾਸ਼ ਇਲਾਕੇ ਮਾਡਲ ਟਾਊਨ ਵਿਚ ਇਕ ਬੇਖੌਫ਼ ਐਕਟਿਵਾ ਸਵਾਰ ਲੁਟੇਰਿਆਂ ਵਲੋਂ ਬਾਜ਼ਾਰ ਤੋਂ ਖਰੀਦਦਾਰੀ ਕਰਕੇ ਵਾਪਿਸ ਘਰ ਜਾ ਰਹੀ ਔਰਤ ਕੋਲੋਂ ਝਪਟਮਾਰੀ ਕੀਤੀ । ਇਸ ਝਪਟਮਾਰੀ ਦੌਰਾਨ ਔਰਤ ਬੇਹੋਸ਼ ਹੋ ਕੇ ਜ਼ਮੀਨ ਉਪਰ ਡਿੱਗ ਗਈ ਅਤੇ ਫਿਰ ਲੁਟੇਰਾ ਉਸਦਾ ਪਰਸ ਲ਼ੈ ਕੇ ਫ਼ਰਾਰ ਹੋ ਗਿਆ।
ਇਹ ਪੂਰੀ ਘਟਨਾ ਇਕ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਪੁਲਿਸ ਵਲੋਂ ਲੁਟੇਰੇ ਦੀ ਭਾਲ ਕੀਤੀ ਜਾ ਰਹੀ ਹੈ।