ਕਾਂਗਰਸ ਵਲੋਂ ਪੰਜਾਬ ਡੀ.ਸੀ.ਸੀ. ਪ੍ਰਧਾਨ ਦੀ ਚੋਣ ਲਈ 29 ਏ.ਆਈ.ਸੀ.ਸੀ. ਨਿਗਰਾਨ ਨਿਯੁਕਤ

ਨਵੀਂ ਦਿੱਲੀ, 16 ਅਗਸਤ-ਕਾਂਗਰਸ ਵਲੋਂ ਡੀ.ਸੀ.ਸੀ. ਪ੍ਰਧਾਨਾਂ ਦੀ ਚੋਣ ਲਈ 29 ਏ.ਆਈ.ਸੀ.ਸੀ. ਨਿਗਰਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਨੇ ਪਾਰਟੀ ਦੇ ਸੰਗਠਨ ਸਿਰਜਨ ਅਭਿਆਨ ਦੇ ਹਿੱਸੇ ਵਜੋਂ ਜ਼ਿਲ੍ਹਾ ਕਾਂਗਰਸ ਕਮੇਟੀ (ਡੀ.ਸੀ.ਸੀ.) ਪ੍ਰਧਾਨਾਂ ਦੀ ਚੋਣ ਦੀ ਨਿਗਰਾਨੀ ਕਰਨ ਲਈ ਇਹ ਨਿਗਰਾਨ ਨਿਯੁਕਤ ਕੀਤੇ ਹਨ। ਇਹ ਕਦਮ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਪ੍ਰਵਾਨਗੀ ਤੋਂ ਬਾਅਦ ਚੁੱਕਿਆ ਗਿਆ ਹੈ। ਏ.ਆਈ.ਸੀ.ਸੀ. ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵਲੋਂ ਜਾਰੀ ਇਕ ਪ੍ਰੈਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਉੱਤਰਾਖੰਡ, ਝਾਰਖੰਡ ਅਤੇ ਓਡਿਸ਼ਾ ਲਈ ਵੀ ਤੁਰੰਤ ਪ੍ਰਭਾਵ ਨਾਲ ਇਸੇ ਤਰ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪੰਜਾਬ ਲਈ ਏ.ਆਈ.ਸੀ.ਸੀ. ਨਿਗਰਾਨਾਂ ਦੀ ਸੂਚੀ ਜਿਵੇਂ ਡਾ. ਏ. ਚੇਲਾ ਕੁਮਾਰ, ਸ਼੍ਰੀ ਵਿਕਰ ਰਸੂਲ ਵਾਣੀ, ਡਾ. ਸੀ.ਪੀ. ਜੋਸ਼ੀ, ਸ਼੍ਰੀ ਭਜਨ ਲਾਲ ਜਾਟਵ, ਸ਼੍ਰੀ ਅਸ਼ੋਕ ਸਿੰਘ, ਸ਼੍ਰੀਮਤੀ ਅਰਾਧਨਾ ਮਿਸ਼ਰਾ ਮੋਨਾ, ਅਜੋਏ ਕੁਮਾਰ, ਸ਼੍ਰੀ ਵਿਵੇਕ ਬਾਂਸਲ, ਸ਼੍ਰੀ ਭਰਤ ਸਿੰਘ ਸੋਲੰਕੀ, ਸ਼੍ਰੀ ਲਾਲਜੀ ਦੇਸਾਈ, ਸ਼੍ਰੀ ਸੁਭਾਸ਼ ਚੋਪੜਾ, ਸ਼੍ਰੀ ਅਨਿਲ ਚੌਧਰੀ, ਸ਼੍ਰੀਮਤੀ ਕ੍ਰਿਸ਼ਨ ਤੀਰਥ, ਸ਼੍ਰੀ ਰਾਜੇਸ਼ ਲਿਲੋਠੀਆ, ਸ਼੍ਰੀ ਭੁਵਨ ਕਾਪੜੀ, ਸ਼੍ਰੀ ਸੰਜੇ ਦੱਤ, ਸ਼੍ਰੀ ਆਰ.ਕੇ. ਓਝਾ, ਸ਼੍ਰੀ ਮਨੋਜ ਯਾਦਵ, ਸ਼੍ਰੀ ਵਰਿੰਦਰ ਰਾਠੌਰ, ਸ਼੍ਰੀ ਨਦੀਮ ਜਾਵੇਦ, ਸ਼੍ਰੀ ਕੁਲਦੀਪ ਵਤਸ, ਸ਼੍ਰੀ ਸਚਿਨ ਯਾਦਵ, ਸ਼੍ਰੀ ਜਗਦੀਸ਼ ਚੰਦਰ ਜੰਗੀਦ, ਸ਼੍ਰੀ ਬਾਲਾ ਬੱਚਨ, ਸ਼੍ਰੀ ਸੁਰੇਸ਼ ਕੁਮਾਰ, ਸ਼ਿਖਾ ਮੀਲ, ਸ਼੍ਰੀ ਆਰ.ਐਸ. ਬਾਲੀ, ਸ਼੍ਰੀਮਤੀ ਮਨੀਸ਼ਾ ਪਵਾਰ, ਸ਼੍ਰੀ ਅਖਿਲੇਸ਼ ਸ਼ੁਕਲਾ ਹਨ। ਇਸ ਸੰਬੰਧੀ ਨਾਵਾਂ ਦੀ ਸੂਚੀ ਵੀ ਜਾਰੀ ਹੋਈ ਹੈ।