ਕੇਂਦਰੀ ਜੇਲ੍ਹ ਦੀ ਕੰਧ ਤੋਂ ਡਿੱਗਣ ਕਾਰਨ ਹਵਾਲਾਤੀ ਜ਼ਖ਼ਮੀ
ਕਪੂਰਥਲਾ, 16 ਅਗਸਤ (ਅਮਨਜੋਤ ਸਿੰਘ ਵਾਲੀਆ) - ਕੇਂਦਰੀ ਜੇਲ੍ਹ ਵਿਚੋਂ ਇਕ ਹਵਾਲਾਤੀ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਮਰਜੈਂਸੀ ਵਾਰਡ ਵਿਚ ਡਿਊਟੀ ਡਾ. ਅਸ਼ੀਸ਼ਪਾਲ ਸਿੰਘ ਨੇ ਦੱਸਿਆ ਕਿ ਪਵਨ ਪੁੱਤਰ ਸੋਮਨਾਥ ਜੋ ਕਿ ਕੇਂਦਰੀ ਜੇਲ੍ਹ ਵਿਚ ਬੰਦ ਹੈ, ਜਿਸ ਨੂੰ ਅੱਜ ਜ਼ਖ਼ਮੀ ਹਾਲਤ ਵਿਚ ਐਮਰਜੈਂਸੀ ਵਾਰਡ ਜੇਲ੍ਹ ਦੇ ਮੁਲਾਜ਼ਮਾਂ ਵਲੋਂ ਲਿਆਂਦਾ ਗਿਆ। ਮੁਲਾਜ਼ਮਾਂ ਨੇ ਦੱਸਿਆ ਕਿ ਹਵਾਲਾਤੀ ਕੇਂਦਰੀ ਜੇਲ੍ਹ ਦੀ ਕੰਧ ਤੋਂ ਡਿੱਗਣ ਕਾਰਨ ਉਸਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ, ਜਿਸ ਨੂੰ ਜੇਲ੍ਹ ਦੇ ਹਸਪਤਾਲ ਤੋਂ ਮੁੱਢਲੇ ਇਲਾਜ ਤੋਂ ਬਾਅਦ ਸਿਵਲ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿਸਦਾ ਇਲਾਜ ਜਾਰੀ ਹੈ। ਇਸ ਸੰਬੰਧੀ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।