"ਅਸੀਂ ਭਾਰਤ ਨਾਲ ਸਾਂਝੀਆਂ ਫ਼ਿਲਮਾਂ ਵਰਗੇ ਹੋਰ ਬਹੁਤ ਸਾਰੇ ਕੰਮ ਕਰ ਸਕਦੇ ਹਾਂ - ਦੱਖਣੀ ਕੋਰੀਆਈ ਵਿਦੇਸ਼ ਮੰਤਰੀ

ਨਵੀਂ ਦਿੱਲੀ, 16 ਅਗਸਤ - ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਚੋ ਹਿਊਨ, ਜੋ ਕਿ ਭਾਰਤ ਦੇ ਦੌਰੇ 'ਤੇ ਹਨ, ਨੇ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸੰਬੰਧਾਂ ਨੂੰ ਡੂੰਘਾ ਕਰਨ ਦਾ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਨੌਜਵਾਨ ਭਾਰਤ ਦੇ ਸੱਭਿਆਚਾਰ ਤੋਂ ਆਕਰਸ਼ਤ ਹਨ ਅਤੇ ਭਾਰਤ ਦੇ ਨੌਜਵਾਨ ਦੱਖਣੀ ਕੋਰੀਆਈ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਵਿਚ ਵੀ ਵਧੇਰੇ ਦਿਲਚਸਪੀ ਲੈ ਰਹੇ ਹਨ।
ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਚੋ ਹਿਊਨ ਨੇ ਕਿਹਾ ਕਿ ਦੋਵੇਂ ਦੇਸ਼ ਭਵਿੱਖ ਵਿਚ ਸੱਭਿਆਚਾਰ ਦੇ ਖੇਤਰ ਵਿਚ ਹੋਰ ਵੀ ਬਹੁਤ ਕੁਝ ਕਰ ਸਕਦੇ ਹਨ, ਜਿਸ ਵਿਚ ਸਾਂਝੇ ਫ਼ਿਲਮ ਨਿਰਮਾਣ ਵੀ ਸ਼ਾਮਲ ਹੈ।