ਸੱਪ ਦੇ ਡੰਗਣ ਨਾਲ ਲੜਕੀ ਦੀ ਮੌਤ

ਕਿਲ੍ਹਾ ਲਾਲ ਸਿੰਘ, 20 ਅਗਸਤ (ਬਲਬੀਰ ਸਿੰਘ)-ਪਿੰਡ ਚੋਰਾਂਵਾਲੀ ਵਿਖੇ ਘਰੋਂ ਖੇਤਾਂ ਵੱਲ ਗਈ ਇਕ ਲੜਕੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਲੜਕੀ ਦੇ ਪਿਤਾ ਕਾਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਅੰਜਲੀ ਸਵੇਰ ਸਮੇਂ ਖੇਤਾਂ ਵੱਲ ਗਈ, ਜਿਸ ਨੂੰ ਸੱਪ ਨੇ ਡੰਗ ਮਾਰ ਦਿੱਤਾ।