ਵੱਡੀ ਮਾਤਰਾ ਵਿਚ ਖੱਡ ਵਿਚ ਪਾਣੀ ਕਾਰਨ ਪਠਾਨਕੋਟ ਦੇ ਕੋਠੀ ਮਨਵਾਲ ਵਿਚ ਇਕ 2 ਮੰਜ਼ਿਲਾ ਇਮਾਰਤ ਡਿਗੀ

ਪਠਾਨਕੋਟ , 24 ਅਗਸਤ (ਸੰਧੂ) - ਪਿਛਲੀ ਰਾਤ ਤੋਂ ਪਹਾੜਾਂ ਅਤੇ ਪਠਾਨਕੋਟ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅੱਜ ਸਵੇਰੇ ਪਠਾਨਕੋਟ ਦੇ ਕੋਠੀ ਮਨਵਾਲ ਪਿੰਡ ਵਿਚ ਇਕ 2 ਮੰਜ਼ਿਲਾ ਇਮਾਰਤ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਗਿਆ। ਘਰ ਦੇ ਮਾਲਕ ਸਤੀਸ਼ ਕੁਮਾਰ ਨੇ ਕਿਹਾ ਕਿ ਜਦੋਂ ਉਸ ਨੂੰ ਘਰ ਦੇ ਡਿਗਣ ਦਾ ਪਤਾ ਲੱਗਾ ਤਾਂ ਉਹ ਤੁਰੰਤ ਪੂਰੇ ਪਰਿਵਾਰ ਨਾਲ ਘਰੋਂ ਬਾਹਰ ਆ ਗਿਆ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।