ਬੱਦਲ ਫੱਟਣ ਦੀ ਘਟਨਾ 'ਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਵਲੋਂ ਟਵੀਟ ਜਾਰੀ

ਨਵੀਂ ਦਿੱਲੀ, 30 ਅਗਸਤ-ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟਵੀਟ ਕੀਤਾ ਕਿ ਹੁਣੇ ਰਾਮਬਨ ਦੇ ਡੀ.ਸੀ. ਮੁਹੰਮਦ ਅਲਿਆਸ ਖਾਨ ਨਾਲ ਗੱਲ ਕੀਤੀ। ਰਾਜਗੜ੍ਹ ਇਲਾਕੇ ਵਿਚ ਬੱਦਲ ਫੱਟਣ ਕਾਰਨ ਚਾਰ ਵਿਅਕਤੀਆਂ ਦੀ ਬਦਕਿਸਮਤੀ ਨਾਲ ਮੌਤ ਹੋ ਗਈ ਹੈ। ਪੰਜਵਾਂ ਵਿਅਕਤੀ ਲਾਪਤਾ ਹੈ ਅਤੇ ਭਾਲ ਜਾਰੀ ਹੈ। ਇਸ ਦੌਰਾਨ, ਕੋਈ ਜ਼ਖਮੀ ਨਹੀਂ ਹੋਇਆ ਹੈ। ਬਚਾਅ ਕਾਰਜ ਜਾਰੀ ਹੈ। ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਮੈਂ ਲਗਾਤਾਰ ਸੰਪਰਕ ਵਿਚ ਹਾਂ।