JALANDHAR WEATHER

ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਪੁੱਜੇ ਗਿਆਨੀ ਹਰਪ੍ਰੀਤ ਸਿੰਘ

ਮੱਖੂ, 30 ਅਗਸਤ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਮਿਸਲ ਸਤਲੁਜ, ਸਾਂਝਾ ਮੋਰਚਾ ਜ਼ੀਰਾ ਵਲੋਂ ਨਜ਼ਦੀਕ ਬੰਗਾਲੀ ਵਾਲਾ ਪੁਲ ਜੇ. ਜੇ. ਸੰਧੂ ਢਾਬੇ ਉਤੇ ਲਗਾਏ ਰਾਹਤ ਕੈਂਪ ਉਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਆਗੂਆਂ ਨਾਲ ਰਾਹਤ ਸਮੱਗਰੀ ਲੈ ਕੇ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਫਸਲਾਂ, ਮਕਾਨਾਂ, ਪਸ਼ੂਆਂ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ ਅਤੇ ਕਿਸਾਨ ਪ੍ਰਭਾਵਿਤ ਕਿਸਾਨਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪੈ ਰਿਹਾ ਹੈ। ਅਸੀਂ ਹੜ੍ਹ ਪ੍ਰਭਾਵਿਤ ਕਿਸਾਨਾਂ ਨਾਲ ਡਟ ਕੇ ਖੜ੍ਹੇ ਹਾਂ ਅਤੇ ਜੋ ਵੀ ਇਨ੍ਹਾਂ ਵਾਸਤੇ ਮਦਦ ਹੋ ਸਕੀ। ਅਸੀਂ ਜ਼ਰੂਰ ਕਰਾਂਗੇ।

ਉਨ੍ਹਾਂ ਕਿਹਾ ਕਿ ਮੈਨੂੰ ਇਥੇ ਆ ਕੇ ਪਤਾ ਲੱਗਾ ਕਿ ਦਰਿਆ ਦੀ ਆਪਣੀ ਮਾਲਕੀ ਜ਼ਮੀਨ ਨਹੀਂ ਸਗੋਂ ਇਹ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਵਗਦਾ ਹੈ ਅਤੇ ਆਏ ਸਾਲ ਕਿਸਾਨਾਂ ਦੀਆਂ ਫਸਲਾਂ ਤਬਾਹ ਕਰਕੇ ਜ਼ਮੀਨਾਂ ਵਿਚ ਰੇਤਾ ਪਾ ਜਾਂਦਾ ਹੈ। ਇਸ ਰੇਤਾ ਉਤੇ ਹੱਕ ਸਿਰਫ ਕਿਸਾਨ ਦਾ ਹੋਣਾ ਚਾਹੀਦਾ ਹੈ ਨਾ ਕਿ ਰੇਤ ਮਾਫੀਆ ਦਾ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੀਨੀਅਰ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਚੇਅਰਮੈਨ ਬਲਦੇਵ ਸਿੰਘ ਮਾਹਮੂ ਜੋਈਆ, ਕਰਨੈਲ ਸਿੰਘ ਭਾਬੜਾ, ਜਸਬੀਰ ਸਿੰਘ ਆਹਲੂਵਾਲੀਆ ਸੂਬਾ ਪ੍ਰਧਾਨ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਅਜੇਪਾਲ ਸਿੰਘ ਬਰਾੜ ਸੂਬਾ ਪ੍ਰਧਾਨ ਸਤਲੁਜ ਮਿਸਲ, ਦਵਿੰਦਰ ਸਿੰਘ ਸੇਖੋਂ, ਗੁਰਬੀਰ ਸਿੰਘ ਬੱਬੂ, ਹਰਦੀਪ ਸਿੰਘ ਡੋਡ, ਰਮਨ ਬਰਾੜ ਸਾਂਝਾ ਮੋਰਚਾ ਜ਼ੀਰਾ, ਗੁਰਚਰਨ ਸਿੰਘ ਪੀਰ ਮੁਹੰਮਦ, ਡਾਕਟਰ ਕਾਰਜ ਸਿੰਘ ਪੀਰ ਮੁਹੰਮਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ