ਪੈਂਦੇ ਮੀਂਹ ਵਿਚ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਹੜ੍ਹ ਪੀੜਿਤ ਲੋਕਾਂ ਨੂੰ ਦਿੱਤੀ ਗਈ ਰਾਹਤ ਸਮੱਗਰੀ

ਗੁਰੂ ਹਰਸਹਾਏ (ਫ਼ਿਰੋਜ਼ਪੁਰ), 30 ਅਗਸਤ (ਕਪਿਲ ਕੰਧਾਰੀ) ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਹੜ੍ਹਾਂ ਦੀ ਮਾਰ ਨਾਲ ਜੂਝ ਰਹੇ ਲੋਕਾਂ ਲਈ ਅੱਗੇ ਆਏ ਹਨ। ਬਾਰਡਰ ਏਰੀਆ ਜਲਾਲਾਬਾਦ ਦੇ ਨਾਲ ਲਗਦੇ ਪਿੰਡਾਂ ਵਿਚ ਪਿਛਲੇ ਦਿਨੀ ਰਮਿੰਦਰ ਆਵਲਾ ਵਲੋ ਲੋਕਾਂ ਦੀ ਮਦਦ ਕੀਤੀ ਗਈ ਸੀ, ਓਥੇ ਹੀ ਅੱਜ ਗੁਰੂ ਹਰਸਹਾਏ ਦੇ ਬਾਰਡਰ ਏਰੀਆ ਵਿਚ ਪੈਂਦੇ ਪਿੰਡ ਦੋਨਾ ਮੱਤੜ ਹਿਠਾੜ , ਦੋਨਾ ਮੱਤੜ ਉਤਾੜ, ਚੱਕ ਸ਼ਿਕਾਰਗਾਹ, ਝੁੱਗੇ ਝੰਡੀਆਂ ਵਾਲੇ, ਗਜਨੀ ਵਾਲਾ, ਚੱਕ ਰਾਉ ਕੇ, ਗੱਟੀ ਮੱਤੜ, ਰਾਜਾ ਰਾਏ ਜਿਥੇ ਹੜ੍ਹਾ ਦੇ ਪਾਣੀਆ ਨੇ ਲੋਕਾਂ ਦਾ ਕਾਫੀ ਨੁਕਸਾਨ ਕੀਤਾ ਹੈ ਤਾਂ ਲੋਕਾਂ ਦੀ ਮੰਗ ਸੀ ਕਿ ਪਸ਼ੂਆ ਲਈ ਹਰਾ ਚਾਰਾ, ਰਾਸ਼ਨ, ਤਰਪਾਲਾਂ ਅਤੇ ਹੋਰ ਲੋੜੀਂਦਾ ਸਾਮਾਨ ਉਨਾਂ ਨੂੰ ਦਿੱਤਾ ਜਾਵੇ । ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਰਮਿੰਦਰ ਸਿੰਘ ਆਵਲਾ ਸਾਰਾ ਸਮਾਨ ਤੇਜ਼ ਮੀਂਹ ਵਿਚ ਲੈ ਕੇ ਪਿੰਡ ਵਾਸੀਆ ਕੋਲ ਪੁੱਜੇ ਤੇ ਸਾਰਾ ਸਮਾਨ ਪਿੰਡ ਵਾਸੀਆਂ ਨੂੰ ਵੰਡਿਆ। ਇਸ ਮੌਕੇ ਪਿੰਡਾਂ ਦੇ ਲੋਕਾਂ ਵਲੋਂ ਰਮਿੰਦਰ ਸਿੰਘ ਆਵਲਾ ਦਾ ਧੰਨਵਾਦ ਕੀਤਾ ਗਿਆ।