ਹਲਕਾ ਮਜੀਠਾ ਦੇ ਪਿੰਡ ਭੰਗਾਲੀ ਤੋਂ ਹੜ੍ਹ ਪੀੜਤਾਂ ਲਈ ਰਾਸ਼ਨ ਤੇ ਪਸ਼ੂਆ ਦਾ ਚਾਰਾ ਰਵਾਨਾ

ਜੈਂਤੀਪੁਰ (ਅੰਮ੍ਰਿਤਸਰ), 31 ਅਗਸਤ (ਭੁਪਿੰਦਰ ਸਿੰਘ ਗਿੱਲ) - ਹਲਕਾ ਮਜੀਠਾ ਦੇ ਪਿੰਡ ਪਿੰਡ ਭੰਗਾਲੀ ਕਲਾਂ ਤੋਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਚੇਅਰਮੈਨ ਹਰਦੀਸ ਸਿੰਘ ਭੰਗਾਲੀ ਕਲਾ, ਡਾ.ਚੰਦਰਮੋਹਨ ਸਿੰਘ ਕਾਕਾ ਭੰਗਾਲੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਮੂਹ ਨਗਰ ਭੰਗਾਲੀ ਦੀਆ ਸੰਗਤਾਂ,ਐਨਆਰਆਈ ਵੀਰਾਂ ਤੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਟਹਾਲੀ ਸਾਹਿਬ ਭੰਗਾਲੀ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਮਨਮੋਹਨ ਸਿੰਘ ਜੀ, ਬਾਬਾ ਲਖਬੀਰ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਹੜ੍ਹ ਪੀੜਤ ਪਰਿਵਾਰਾ ਲਈ ਰਾਸ਼ਨ, ਪਸ਼ੂਆ ਲਈ ਚਾਰਾ ਲੈ ਕੇ ਰਵਾਨਾ ਹੋਏ । ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਇਸ ਮੁਸ਼ਕਿਲ ਸਮੇਂ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਈਏ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਕੰਮ ਕਰੀਏ। ਉਨ੍ਹਾਂ ਕਿਹਾ ਕਿ ਕੁਦਰਤ ਦੀ ਮਾਰ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ, ਪਰ ਅਸੀਂ ਰੱਲ ਮਿਲ ਕੇ ਇਕ ਦੂਜੇ ਦੇ ਨਾਲ ਖੜ੍ਹੀਏ। ਇਸ ਮੋਕੇ ਗ੍ਰੰਥੀ ਸਿੰਘ ਵਲੋ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।