ਡਰੇਨ ਵਿਭਾਗ ਦੀ ਅਣਗਹਿਲੀ ਕਾਰਨ ਨਵਾਂਸ਼ਹਿਰ ਦਾ ਪਿੰਡ ਚੇਤਾ ਬਰਸਾਤੀ ਪਾਣੀ 'ਚ ਡੁੱਬਿਆ

ਕਟਾਰੀਆਂ, 1 ਸਤੰਬਰ (ਪ੍ਰੇਮੀ ਸੰਧਵਾਂ)-ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਚੇਤਾ ਦੇ ਸਾਬਕਾ ਸਰਪੰਚ ਰੂਪ ਲਾਲ ਹੀਰ ਨੇ ਦੱਸਿਆ ਕਿ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਡਰੇਨ ਵਿਭਾਗ ਵਲੋਂ ਡਰੇਨ ਦੀ ਸਫ਼ਾਈ ਨਾ ਕਰਵਾਉਣ ਕਾਰਨ ਮੀਂਹ ਦੇ ਪਾਣੀ ਵਿਚ ਸਾਰਾ ਪਿੰਡ ਘਿਰ ਗਿਆ ਹੈ, ਜਿਸ ਕਾਰਨ ਪਿੰਡ ਵਾਸੀ ਆਪਣੇ ਘਰਾਂ ਵਿਚ ਹੀ ਫਸੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।