JALANDHAR WEATHER

ਖ਼ਰਾਬ ਮੌਸਮ ਕਾਰਨ ਦਰੱਖਤ ’ਚ ਵੱਜੀ ਕਾਰ, ਇਕ ਦੀ ਮੌਤ

ਤਲਵੰਡੀ ਸਾਬੋ, (ਸ੍ਰੀ ਮੁਕਤਸਰ ਸਾਹਿਬ), 4 ਸਤੰਬਰ (ਰਣਜੀਤ ਸਿੰਘ ਰਾਜੂ)- ਖ਼ਰਾਬ ਮੌਸਮ ਦੌਰਾਨ ਅੱਜ ਨੇੜਲੇ ਪਿੰਡ ਭਾਗੀਵਾਂਦਰ ਕੋਲ ਵਾਹਨ ਨੂੰ ਰਸਤਾ ਦੇਣ ਸਮੇਂ ਇਕ ਕਾਰ ਬੇਕਾਬੂ ਹੋ ਕੇ ਦਰੱਖਤ ’ਚ ਜਾ ਵੱਜੀ, ਜਿਸ ਕਾਰਨ ਕਾਰ ’ਚ ਸਵਾਰ ਇਕ ਔਰਤ ਦੀ ਮੌਤ ਹੋ ਗਈ ਜਦੋਂਕਿ ਬਾਕੀ ਦੋ ਗੰਭੀਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਕਾਲਾਂਵਾਲੀ ਮੰਡੀ ਦਾ ਇਕ ਪਰਿਵਾਰ ਆਪਣੀ ਮਾਰੂਤੀ ਆਲਟੋ ਕਾਰ ਨੰਬਰ ਐੱਚ. ਆਰ. 24 ਆਰ. 4993 ’ਤੇ ਸਵਾਰ ਹੋ ਕੇ ਬਠਿੰਡਾ ਵੱਲ ਜਾ ਰਹੇ ਸਨ ਕਿ ਇਕ ਵਾਹਨ ਦੇ ਅੱਗੇ ਲੰਘਣ ਸਮੇਂ ਅਚਾਨਕ ਕਾਰ ਬੇਕਾਬੂ ਹੋ ਕੇ ਕਿੱਕਰ ’ਚ ਜਾ ਵੱਜੀ, ਜਿਸ ਨਾਲ ਗੱਡੀ ’ਚ ਸਵਾਰ ਔਰਤ ਨਿਸ਼ੂ (37) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਮ੍ਰਿਤਕਾ ਦਾ ਪਤੀ ਸੰਦੀਪ ਕੁਮਾਰ ਅਤੇ ਤਕਰੀਬਨ 13 ਸਾਲਾ ਬੇਟੀ ਦੀਯਾ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਗਿਆ, ਜਿਥੋਂ ਮੁਢਲੇ ਇਲਾਜ ਉਪਰੰਤ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ