ਪੰਜਾਬ 'ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ - ਸੋਨੂੰ ਸੂਦ

ਚੰਡੀਗੜ੍ਹ, 1 ਸਤੰਬਰ-ਅਦਾਕਾਰ ਸੋਨੂੰ ਸੂਦ ਨੇ ਟਵੀਟ ਕੀਤਾ ਹੈ ਕਿ ਮੈਂ ਪੰਜਾਬ ਦੇ ਨਾਲ ਖੜ੍ਹਾ ਹਾਂ। ਇਨ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਕੋਈ ਵੀ ਵਿਅਕਤੀ ਇਕੱਲਾ ਨਹੀਂ ਹੈ। ਇਕੱਠੇ ਮਿਲ ਕੇ ਅਸੀਂ ਹਰ ਵਿਅਕਤੀ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿਚ ਮਦਦ ਕਰਾਂਗੇ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਕਿਰਪਾ ਕਰਕੇ ਸੁਨੇਹਾ ਭੇਜਣ ਤੋਂ ਸੰਕੋਚ ਨਾ ਕਰੋ। ਅਸੀਂ ਤੁਹਾਡੇ ਤੱਕ ਪਹੁੰਚਣ ਅਤੇ ਹਰ ਸੰਭਵ ਤਰੀਕੇ ਨਾਲ ਸਹਾਇਤਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਪੰਜਾਬ ਮੇਰੀ ਆਤਮਾ ਹੈ। ਭਾਵੇਂ ਇਹ ਸਭ ਕੁਝ ਲੈ ਲਵੇ, ਮੈਂ ਪਿੱਛੇ ਨਹੀਂ ਹਟਾਂਗਾ। ਅਸੀਂ ਪੰਜਾਬੀ ਹਾਂ ਅਤੇ ਅਸੀਂ ਹਾਰ ਨਹੀਂ ਮੰਨਦੇ।