JALANDHAR WEATHER

ਲੋਕਾਂ ਦੇ ਜੀਅ ਦਾ ਜੰਜਾਲ ਬਣਿਆ ਰੇਲਵੇ ਅੰਡਰ ਪਾਸ

ਲਹਿਰਾਗਾਗਾ (ਸੰਗਰੂਰ), 31 ਅਗਸਤ (ਅਸ਼ੋਕ ਗਰਗ)- ਸਥਾਨਕ ਰੇਲਵੇ ਅੰਡਰ ਪਾਸ ਮੁੜ ਤੋਂ ਮੀਂਹ ਦੇ ਪਾਣੀ ਨਾਲ ਨੱਕੋ ਨੱਕ ਭਰ ਗਿਆ ਹੈ। ਸਫ਼ਾਈ ਸੇਵਕਾਂ ਨੇ ਪੂਰੀ ਜੱਦੋ ਜਹਿਦ ਕਰਕੇ ਸ਼ਨੀਵਾਰ ਦੀ ਸ਼ਾਮ ਨੂੰ ਅੰਡਰ ਪਾਸ ਵਿਚ ਭਰਿਆ ਪਾਣੀ ਕੱਢ ਕੇ ਚਾਲੂ ਕਰ ਦਿੱਤਾ ਸੀ, ਪਰ ਅੱਜ ਸਵੇਰੇ ਮੁੜ ਪਏ ਭਾਰੀ ਮੀਂਹ ਕਾਰਨ ਅੰਡਰ ਪਾਸ ਫਿਰ ਪਾਣੀ ਨਾਲ ਭਰ ਗਿਆ ਹੈ।ਸ਼ਹਿਰ ਵਾਸੀਆਂ ਦੀ ਸਹੂਲਤ ਲਈ ਬਣਾਇਆ ਗਿਆ ਰੇਲਵੇ ਅੰਡਰ ਪਾਸ ਬਰਸਾਤੀ ਮੌਸਮ ਦੇ ਦੌਰਾਨ ਲੋਕਾਂ ਦੇ ਜੀਅ ਦਾ ਜੰਜਾਲ ਬਣ ਜਾਂਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ