ਦਰਿਆ ਬਿਆਸ ਵਿਖੇ ਗਣਪਤੀ ਦੀ ਮੂਰਤੀ ਵਿਸਰਜਨ ਦੇ ਚੱਲਦਿਆਂ ਲੱਗਾ ਜਾਮ

ਢਿੱਲਵਾਂ , 31 ਅਗਸਤ (ਪ੍ਰਵੀਨ ਕੁਮਾਰ)-ਦਰਿਆ ਬਿਆਸ ਵਿਖੇ ਵੱਡੀ ਗਿਣਤੀ 'ਚ ਗਣਪਤੀ ਦੀ ਮੂਰਤੀ ਵਿਸਰਜਨ ਕਰਨ ਆਏ ਸ਼ਰਧਾਲੂਆਂ ਦੇ ਵਹੀਕਲਾਂ ਕਾਰਨ ਜਲੰਧਰ-ਅੰਮ੍ਰਿਤਸਰ ਮੁੱਖ ਰਾਸ਼ਟਰੀ ਰਾਜ ਮਾਰਗ 'ਤੇ ਜਾਮ ਦੀ ਸਥਿਤੀ ਹੈ । ਜ਼ਿਕਰਯੋਗ ਹੈ ਕਿ ਹਰ ਸਾਲ ਵੱਡੀ ਗਿਣਤੀ ਵਿਚ ਸ਼ਰਧਾਲੂ ਮੂਰਤੀ ਵਿਸਰਜਨ ਲਈ ਦਰਿਆ ਬਿਆਸ ਵਿਖੇ ਪਹੁੰਚਦੇ ਹਨ ਪਰ ਇਸ ਵਾਰ ਦਰਿਆ ਦੇ ਨਾਲ ਲੱਗਦੇ ਖੇਤਰ ਪਾਣੀ ਦੀ ਮਾਰ ਹੇਠ ਹੋਣ ਕਰਕੇ ਵਾਹਨ ਚਾਲਕਾਂ ਦੇ ਜੀ.ਟੀ. ਰੋਡ 'ਤੇ ਰੁਕਣ ਨਾਲ ਜਾਮ ਦੀ ਸਥਿਤੀ ਬਣ ਰਹੀ ਹੈ ।ਦੱਸ ਦੇਈਏ ਕਿ ਟੋਲ ਪਲਾਜ਼ਾ ਢਿੱਲਵਾਂ ਪਾਰ ਕਰਨ ਉਪਰੰਤ ਵਾਹਨ ਚਾਲਕਾਂ ਨੂੰ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ ।