ਭਾਰਤ ਵਲੋਂ ਰਿਹਾਅ ਕੀਤੇ ਜਾ ਰਹੇ ਪਾਕਿਸਤਾਨੀ ਕੈਦੀ ਅਟਾਰੀ ਸਰਹੱਦ ’ਤੇ ਵਤਨ ਜਾਣ ਲਈ ਪੁੱਜੇ

ਅਟਾਰੀ, (ਅੰਮ੍ਰਿਤਸਰ), 9 ਸਤੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆ ਤਹਿਤ ਪਿਛਲੇ ਲੰਮੇ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਅੰਦਰ ਬੰਦ ਗੁਆਂਢੀ ਮੁਲਕ ਪਾਕਿਸਤਾਨ ਦੇ ਕੈਦੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀ ਹੋ ਚੁੱਕੀਆਂ ਹਨ, ਉਹਨਾਂ ਨੂੰ ਭਾਰਤ ਸਰਕਾਰ ਵਲੋਂ ਰਿਹਾਅ ਕੀਤੇ ਜਾਮ ਤੋਂ ਬਾਅਦ ਉਹ ਆਪਣੇ ਵਤਨ ਪਾਕਿਸਤਾਨ ਜਾਣ ਲਈ ਭਾਰਤ ਦੀ ਅਟਾਰੀ ਸਰਹੱਦ ਵਿਖੇ ਪੁੱਜਣੇ ਸ਼ੁਰੂ ਹੋ ਗਏ ਹਨ, ਭਾਰਤ ਸਰਕਾਰ ਨੇ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਕੈਦੀਆਂ ਤੇ ਦਰਿਆਦਿਲੀ ਵਿਖਾਉਂਦਿਆਂ ਉਹਨਾਂ ਨੂੰ ਉਹਨਾਂ ਦੇ ਵਤਨ ਪਾਕਿਸਤਾਨ ਜਾਣ ਲਈ ਰਿਹਾਅ ਕੀਤਾ ਗਿਆ ਹੈ।
ਭਾਰਤ ਵਲੋਂ ਰਿਹਾਅ ਕੀਤੇ ਗਏ ਪਾਕਿਸਤਾਨੀ ਕੈਦੀਆਂ ਵਿਚ 19 ਦੇ ਕਰੀਬ ਸਿਵਲੀਅਨ ਕੈਦੀ ਅਤੇ ਬਾਕੀ ਸਾਰੇ ਮਛੇਰੇ ਕੈਦੀ ਹਨ ਜੋ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਜੇਲ੍ਹਾਂ ਅੰਦਰ ਸਜਾਵਾਂ ਕੱਟਣ ਤੋਂ ਬਾਅਦ ਆਪਣੇ ਵਤਨ ਜਾਣ ਦੀ ਉਡੀਕ ਵਿਚ ਸਨ, ਜਿਨ੍ਹਾਂ ਨੂੰ ਅੱਜ ਅਟਾਰੀ ਵਾਹਘਾ ਸਰਹੱਦ ਰਸਤੇ ਭਾਰਤ ਵਲੋਂ ਪਾਕਿਸਤਾਨ ਰੇਂਜਰਾਂ ਨੂੰ ਬਾਅਦ ਦੁਪਹਿਰ ਸੌਂਪਿਆ ਜਾਵੇਗਾ। ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਤੋਂ ਇਕੱਤਰ ਹੋ ਕੇ ਅਟਾਰੀ ਸਰਹੱਦ ’ਤੇ ਪੁੱਜੇ। ਪਾਕਿਸਤਾਨੀ ਕੈਦੀ ਆਪਣੇ ਵਤਨ ਜਾਣ ਲਈ ਬਹੁਤ ਖੁਸ਼ੀ ਵਿਚ ਹੱਸਦੇ ਵਿਖਾਈ ਦਿੱਤੇ ਹਨ।