ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ

ਫਤਿਹਗੜ ਚੂੜੀਆਂ (ਗੁਰਦਾਸਪੁਰ), 10 ਸਤੰਬਰ (ਐਮ.ਐਸ.ਫੁੱਲ)- ਫਤਿਹਗੜ ਚੂੜੀਆਂ ਬਟਾਲਾ ਰੋਡ ਮੂਲਾ ਸਨਈਆ ਦੇ ਨੇੜੇ ਇਕ ਮੋਟਰਸਾਈਕਲ ਅਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਹੋਣ ਦੀ ਦੁਖਦਾਈ ਖਬਰ ਹੈ। ਜਾਣਕਾਰੀ ਅਨੁਸਾਰ ਫਤਿਹਗੜ ਚੂੜੀਆਂ ਦੇ ਵਾਸੀ ਸਾਹਿਲ ਪੁੱਤਰ ਕਾਕਾ ਮਸੀਹ ਵਾਰਡ ਨੰਬਰ 13 ਡੇਰਾ ਰੋਡ ਸੁਦਰ ਨਗਰ ਅਤੇ ਜੋਨ ਮਸੀਹ ਪੁੱਤਰ ਰਿੰਕੂ ਮਸੀਹ ਵਾਸੀ ਵਾਰਡ ਨੰਬਰ 2 ਫਤਿਹਗੜ ਚੂੜੀਆਂ ਮੋਟਰਸਾਈਕਲ ’ਤੇ ਬਟਾਲਾ ਤੋਂ ਫਤਿਹਗੜ ਚੂੜੀਆਂ ਆ ਰਹੇ ਸਨ ਤਾਂ ਇਕ ਤੇਜ਼ ਰਫਤਾਰ ਲੋਡਡ ਟਰੱਕ ਵਲੋਂ ਮੋਟਰਸਾਈਕਲ ਨੂੰ ਸਾਈਡ ਮਾਰੀ ਗਈ, ਜਿਸ ਦੇ ਨਾਲ ਮੋਟਰਸਾਈਕਲ ਸਵਾਰ ਟਰੱਕ ਵਾਲੇ ਪਾਸੇ ਡਿੱਗ ਪਏ ਅਤੇ ਟਰੱਕ ਹੇਠਾਂ ਆਉਣ ਨਾਲ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਦਰੜੇ ਗਏ ਅਤੇ ਸਾਹਿਲ ਮਸੀਹ ਪੁੱਤਰ ਕਾਕਾ ਮਸੀਹ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਜੋਨ ਮਸੀਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਬਟਾਲਾ ਹਸਪਤਾਲ ਲਿਜਾਇਆ ਗਿਆ, ਜਿਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਰਸਤੇ ਵਿਚ ਜੋਨ ਮਸੀਹ ਦੀ ਵੀ ਮੌਤ ਹੋ ਗਈ।