ਦਿੱਲੀ ਤੋਂ ਕਾਠਮੰਡੂ ਜਾ ਰਹੀ ਫਲਾਈਟ ’ਚ ਆਈ ਤਕਨੀਕੀ ਖ਼ਰਾਬੀ

ਨਵੀਂ ਦਿੱਲੀ, 11 ਸਤੰਬਰ- ਦਿੱਲੀ ਤੋਂ ਕਾਠਮੰਡੂ ਜਾ ਰਹੇ ਸਪਾਈਸਜੈੱਟ ਦੇ ਯਾਤਰੀਆਂ ਨੂੰ ਬਿਨ੍ਹਾਂ ਏਅਰ ਕੰਡੀਸ਼ਨਿੰਗ ਦੇ ਜਹਾਜ਼ ਦੇ ਅੰਦਰ ਇੰਤਜ਼ਾਰ ਕਰਨਾ ਪਿਆ। ਫ਼ਿਲਹਾਲ ਯਾਤਰੀ ਜਹਾਜ਼ ਤੋਂ ਉਤਰ ਗਏ ਹਨ ਤੇ ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਏਅਰਲਾਈਨ ਦੇ ਅਨੁਸਾਰ ਜਹਾਜ਼ ਵਿਚ ਤਕਨੀਕੀ ਖਰਾਬੀ ਆਈ, ਜਿਸ ਕਾਰਨ ਦੇਰੀ ਹੋਈ। ਏਅਰਲਾਈਨ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।