ਦਾਦਾ ਸਾਹਿਬ ਫਾਲਕੇ ਪੁਰਸਕਾਰ 2025 ਦਾ ਐਲਾਨ

ਨਵੀਂ ਦਿੱਲੀ, 12 ਸਤੰਬਰ- ਵੱਕਾਰੀ ਦਾਦਾ ਸਾਹਿਬ ਫਾਲਕੇ ਫ਼ਿਲਮ ਫੈਸਟੀਵਲ ਪੁਰਸਕਾਰ 2025 ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਦੋ ਦਿਨਾਂ ਸਮਾਗਮ 29 ਅਤੇ 30 ਅਕਤੂਬਰ ਨੂੰ ਮੁੰਬਈ ਵਿਚ ਹੋਵੇਗਾ। ਭਾਰਤੀ ਸਿਨੇਮਾ ਦੇ ਪਿਤਾਮਾ ਸਵਰਗੀ ਸ੍ਰੀ ਢੁੰਡੀਰਾਜ ਗੋਵਿੰਦ ਫਾਲਕੇ ਦੇ ਨਾਮ ’ਤੇ ਰੱਖਿਆ ਗਿਆ ਦਾਦਾ ਸਾਹਿਬ ਫਾਲਕੇ ਫਿਲਮ ਫੈਸਟੀਵਲ ਪੁਰਸਕਾਰ ਭਾਰਤੀ ਸਿਨੇਮਾ ਦੀ ਅਮੀਰੀ ਅਤੇ ਵਿਭਿੰਨਤਾ ਦਾ ਜਸ਼ਨ ਮਨਾਉਣ ਵਾਲੇ ਸਭ ਤੋਂ ਵੱਕਾਰੀ ਪਲੇਟਫਾਰਮਾਂ ਵਿਚੋਂ ਇਕ ਵਜੋਂ ਉਭਰਿਆ ਹੈ।
ਪਿਛਲੇ ਸਾਲਾਂ ਵਿਚ ਇਸ ਸਮਾਗਮ ਨੇ ਸਿਤਾਰਿਆਂ, ਫ਼ਿਲਮ ਨਿਰਮਾਤਾਵਾਂ, ਸਰਕਾਰੀ ਪਤਵੰਤਿਆਂ ਅਤੇ ਉਦਯੋਗ ਦੇ ਦਿੱਗਜ਼ਾਂ ਨੂੰ ਇਕ ਮੰਚ ’ਤੇ ਇਕੱਠਾ ਕੀਤਾ ਹੈ, ਜਿਸ ਨਾਲ ਪ੍ਰਤਿਭਾ ਅਤੇ ਪਰੰਪਰਾ ਦਾ ਇਕ ਜੀਵੰਤ ਸੰਗਮ ਹੋਇਆ ਹੈ।