ਪੰਜਾਬ ਭਾਜਪਾ ਵਲੋਂ ਰਾਹਤ ਗੱਡੀਆਂ ਰਵਾਨਾ


ਜਲੰਧਰ, 12 ਸਤੰਬਰ (ਸ਼ਿਵ)- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿਚ ਭੇਜੀ ਜਾਣ ਵਾਲੀ ਰਾਹਤ ਸਮਗਰੀ ਦੀਆਂ ਗੱਡੀਆਂ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਪੰਜਾਬ ਭਾਜਪਾ ਦੇ ਸੰਗਠਨ ਮਹਾ ਮੰਤਰੀ ਨਿਵਾਸ ਲੂ, ਸੁਸ਼ੀਲ ਰਿੰਕੂ, ਜਗਬੀਰ ਸਿੰਘ ਬਰਾੜ, ਸਰਬਜੀਤ ਸਿੰਘ ਮੱਕੜ ਸਮੇਤ ਹੋਰ ਵੀ ਕਈ ਭਾਜਪਾ ਆਗੂ ਹਾਜ਼ਰ ਸਨ।