JALANDHAR WEATHER

ਪਿੰਡ ਸੁਧਾਰ ਨੇੜੇ ਅਣਪਛਾਤਿਆਂ ਨੇ ਡਾਕਟਰ 'ਤੇ ਚਲਾਈਆਂ ਗੋਲੀਆਂ, ਗੰਭੀਰ ਜ਼ਖਮੀ

ਅਜਨਾਲਾ, 12 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਤੋਂ ਥੋੜ੍ਹੀ ਦੂਰ ਸਥਿਤ ਪਿੰਡ ਸੁਧਾਰ ਵਿਖੇ ਆਪਣਾ ਨਿੱਜੀ ਹਸਪਤਾਲ ਚਲਾਉਂਦੇ ਇਕ ਡਾਕਟਰ ਉੱਪਰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਡਾਕਟਰ ਗੰਭੀਰ ਜ਼ਖਮੀ ਹੋ ਗਿਆI ਜਾਣਕਾਰੀ ਅਨੁਸਾਰ ਭੰਗੂ ਹਸਪਤਾਲ ਸੁਧਾਰ ਦੇ ਮਾਲਕ ਡਾ. ਕੁਲਵਿੰਦਰ ਸਿੰਘ ਅੱਜ ਆਪਣੇ ਹਸਪਤਾਲ ਵਿਚ ਹੀ ਮੌਜੂਦ ਸਨ ਕਿ ਦੁਪਹਿਰ ਸਮੇਂ ਮੋਟਰਸਾਈਕਲ ਉਤੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ਦੇ ਹਸਪਤਾਲ ਉਤੇ ਗੋਲੀਆਂ ਚਲਾਈਆਂ ਗਈਆਂ ਸਨI ਥਾਣਾ ਰਮਦਾਸ ਦੇ ਐਸ.ਐਚ.ਓ. ਸਬ-ਇੰਸਪੈਕਟਰ ਆਗਿਆਪਾਲ ਸਿੰਘ ਵਲੋਂ ਮੌਕੇ ਉਤੇ ਪਹੁੰਚ ਕੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ