ਏ. ਐਨ. ਟੀ. ਐੱਫ. ਵਲੋਂ ਨਾਈਜੀਰੀਅਨ ਨਾਗਰਿਕ ਵਪਾਰਕ ਮਾਤਰਾ ਵਿਚ ਕੋਕੀਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ

ਐੱਸ. ਏ. ਐੱਸ. ਨਗਰ, 15 ਸਤੰਬਰ (ਕਪਿਲ ਵਧਵਾ)- ਰੂਪਨਗਰ ਰੇਂਜ ਐਂਟੀ-ਨਾਰਕੋਟਿਕਸ ਕਮ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਜੀ.ਟੀ.ਬੀ. ਕਲੋਨੀ, ਖਰੜ ਤੋਂ ਇਕ ਨਾਈਜੀਰੀਅਨ ਨਾਗਰਿਕ ਅਗਸਟੀਨ ਓਕਵੁਡਿਲ ਨੂੰ ਗ੍ਰਿਫ਼ਤਾਰ ਕਰਕੇ 255 ਗ੍ਰਾਮ ਕੋਕੀਨ, 10.25 ਗ੍ਰਾਮ ਐਮ. ਡੀ. ਐਮ. ਏ ਪਿੱਲਜ਼ ਅਤੇ 2 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੇ ਹਨ। ਇਹ ਕਾਰਵਾਈ ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਗਿ੍ਰਫ਼ਤਾਰੀ ਮੌਕੇ ਮੁਲਜ਼ਮ ਕੋਲ ਵੈਧ ਪਾਸਪੋਰਟ ਜਾਂ ਵੀਜ਼ਾ ਨਹੀਂ ਸੀ, ਜਿਸ ਕਾਰਨ ਫਾਰਨਰਜ਼ ਐਕਟ ਦੀ ਧਾਰਾ ਵੀ ਜੋੜੀ ਗਈ ਹੈ। ਸ਼ੁਰੂਆਤੀ ਪੁੱਛਗਿੱਛ ਉਪਰੰਤ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਇਹ ਨਸ਼ੀਲੇ ਪਦਾਰਥ ਮੁਹਾਲੀ-ਚੰਡੀਗੜ੍ਹ-ਪੰਚਕੂਲਾ ਖੇਤਰ ਦੀਆਂ ਹਾਈ-ਪ੍ਰੋਫਾਇਲ ਪਾਰਟੀਆਂ ਵਿਚ ਵੇਚੇ ਜਾਂਦੇ ਸਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।