ਤੇਜ਼ ਰਫ਼ਤਾਰ ਨੇ ਦਰੜੀ ਮਾਸੂਮ ਬੱਚੀ, ਮੌਤ

ਜੰਡਿਆਲਾ ਗੁਰੂ, (ਅੰਮ੍ਰਿਤਸਰ), 15 ਸਤੰਬਰ (ਹਰਜਿੰਦਰ ਸਿੰਘ ਕਲੇਰ)- ਜੰਡਿਆਲਾ ਗੁਰੂ-ਤਰਨਤਾਰਨ ਬਾਈਪਾਸ ਨੇੜੇ ਬੀਤੀ ਸ਼ਾਮ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਮਾਂ ਦੇ ਨਾਲ ਜੀ.ਟੀ. ਰੋਡ ’ਤੇ ਭੀਖ ਮੰਗ ਰਹੀ ਲਗਭਗ 4 ਸਾਲ ਦੀ ਬੱਚੀ ਨੂੰ ਤੇਜ਼ ਰਫ਼ਤਾਰ ਅਣ-ਪਛਾਤੀ ਕਾਰ ਨੇ ਟੱਕਰ ਮਾਰ ਕੇ ਕੁਚਲ ਦਿੱਤਾ। ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮਾਂ ਪ੍ਰੀਆ ਨੇ ਦੱਸਿਆ ਕਿ ਉਹ ਆਪਣੀ ਧੀ ਸਿਮਰ ਨਾਲ ਸੜਕ ਦੇ ਕਿਨਾਰੇ ਬੈਠੀ ਸੀ ਕਿ ਅਚਾਨਕ ਅੰਮ੍ਰਿਤਸਰ ਪਾਸੋਂ ਆਈ ਕਾਰ ਨੇ ਬੇਰਹਮੀ ਨਾਲ ਧੀ ਨੂੰ ਦਰੜ ਦਿੱਤਾ। ਕਾਰ ਬੱਚੀ ਨੂੰ ਕਈ ਫੁੱਟ ਤੱਕ ਘਸੀਟਦੀ ਹੋਈ ਲੈ ਗਈ ਅਤੇ ਫਿਰ ਡਰਾਈਵਰ ਗੱਡੀ ਸਮੇਤ ਫ਼ਰਾਰ ਹੋ ਗਿਆ।
ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ। ਜਾਂਚ ਅਧਿਕਾਰੀ ਮੇਜਰ ਸਿੰਘ ਨੇ ਕਿਹਾ ਕਿ ਨੇੜਲੇ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਚੈਕ ਕੀਤੇ ਜਾ ਰਹੇ ਹਨ ਅਤੇ ਦੋਸ਼ੀ ਡਰਾਈਵਰ ਨੂੰ ਜਲਦ ਕਾਬੂ ਕਰਕੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਮਿ੍ਤਕ ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।