JALANDHAR WEATHER

ਨਵੇਂ ਬਣੇ ਅਕਾਲੀ ਦਲ ਦੇ ਆਗੂ ਜਸਵਿੰਦਰ ਸਿੰਘ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ, 16 ਸਤੰਬਰ (ਦਵਿੰਦਰ)-ਨਵੇਂ ਬਣੇ ਅਕਾਲੀ ਦਲ ਦੇ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਤੇ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਮੇਰੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਹੜ੍ਹ ਦੌਰਾਨ ਕਮੇਟੀ ਵਲੋਂ ਵੰਡੇ ਜਾ ਰਹੇ ਸਾਮਾਨ ਨੂੰ ਸਿਆਸੀ ਲੀਡਰ ਵੰਡ ਰਹੇ ਹਨ ਤੇ ਪ੍ਰਧਾਨ ਨੇ ਸਾਮਾਨ ਵੰਡਣ ਦੇ ਸਾਰੇ ਅਧਿਕਾਰ ਪ੍ਰਤਾਪ ਸਿੰਘ ਨੂੰ ਦੇ ਦਿੱਤੇ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਦਸਵੰਦ ਨੂੰ ਵੰਡਣਾ ਸਾਡਾ ਫਰਜ਼ ਹੈ। 

ਉਨ੍ਹਾਂ ਕਿਹਾ ਕਿ ਸਿਆਸੀ ਲਾਹੇ ਦੇਣ ਲਈ ਧਾਮੀ ਸਾਹਿਬ ਵਲੋਂ ਸਾਰਾ ਕੁਝ ਕੀਤਾ ਜਾ ਰਿਹਾ ਹੈ। ਜਸਵੰਤ ਸਿੰਘ ਨੇ ਕਿਹਾ ਕਿ ਐਗਜ਼ੈਕਟਿਵ ਮੈਂਬਰਾਂ ਦੀ ਮੀਟਿੰਗ ਤੋਂ ਪਹਿਲਾਂ ਹੀ ਪ੍ਰਧਾਨ ਧਾਮੀ ਵਲੋਂ ਡੀਜ਼ਲ ਵੰਡਿਆ ਜਾ ਚੁੱਕਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਮੀਟਿੰਗ ਉਪਰੰਤ ਮੀਡੀਆ ਸਾਹਮਣੇ ਧਾਮੀ ਸਾਹਿਬ ਕਦੇ ਵੀ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਨਾਲ ਨਹੀਂ ਬਿਠਾਉਂਦੇ। ਜਸਵੰਤ ਸਿੰਘ ਪੂੜੈਣ ਮੈਂਬਰ ਐਗਜ਼ੈਕਟਿਵ ਐਸ.ਜੀ.ਪੀ.ਸੀ. ਅਤੇ ਜਥੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਮੈਂਬਰ ਐਸ.ਜੀ.ਪੀ.ਸੀ. ਨੇ ਮੀਡੀਆ ਸਾਹਮਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਕਹਿਣ ਅਨੁਸਾਰ ਹੀ ਧਾਮੀ ਕੰਮ ਕਰ ਰਹੇ ਹਨ। ਅੱਜ ਲੋਕਾਂ ਦੇ ਸਾਹਮਣੇ ਸਾਰਾ ਕੁਝ ਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ