ਪੁਲਿਸ ਮੁਕਾਬਲੇ ਵਿਚ 2 ਮਹਿਲਾ ਨਕਸਲੀ ਢੇਰ, ਗੋਲਾ ਬਾਰੂਦ ਵੀ ਬਰਾਮਦ

ਮਹਾਰਾਸ਼ਟਰ, 17 ਸਤੰਬਰ-ਗੜ੍ਹਚਿਰੌਲੀ ਜ਼ਿਲ੍ਹੇ ਵਿਚ ਪੁਲਿਸ ਨਾਲ ਮੁਕਾਬਲੇ ਵਿਚ ਦੋ ਮਹਿਲਾ ਨਕਸਲੀ ਢੇਰ ਹੋ ਗਈਆਂ। ਨੀਲੋਤਪਾਲ, ਐਸ.ਪੀ. ਗੜ੍ਹਚਿਰੌਲੀ ਨੇ ਇਹ ਜਾਣਕਾਰੀ ਸਾਂਝੀ ਕੀਤੀ। ਪੋਸਟ ਪਾਰਟੀ ਅਤੇ ਸੀ.ਆਰ.ਪੀ.ਐਫ. ਈ. ਕੋਯ 191 ਬਟਾਲੀਅਨ ਨੇ ਘੇਰਾਬੰਦੀ ਕਰਨ ਵਿਚ ਸਹਾਇਤਾ ਕੀਤੀ। ਜਦੋਂ ਸੀ 60 ਟੁਕੜੀ ਜੰਗਲ ਖੇਤਰ ਦੀ ਤਲਾਸ਼ੀ ਲੈ ਰਹੀ ਸੀ ਤਾਂ ਮਾਓਵਾਦੀਆਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਦਾ ਜਵਾਬ ਐਸ.ਐਫ. ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਦਿੱਤਾ ਗਿਆ। ਜੰਗਲ ਦੇ ਖੇਤਰ ਦੀ ਖੋਜ ਦੇ ਨਤੀਜੇ ਵਜੋਂ 2 ਮਹਿਲਾ ਮਾਓਵਾਦੀ ਲਾਸ਼ਾਂ ਇਕ ਆਟੋਮੈਟਿਕ ਏ.ਕੇ.-47 ਰਾਈਫਲ, ਇਕ ਆਧੁਨਿਕ ਪਿਸਤੌਲ, ਜ਼ਿੰਦਾ ਗੋਲਾ ਬਾਰੂਦ, ਵੱਡੀ ਮਾਤਰਾ ਵਿਚ ਅਤੇ ਸਾਮਾਨ ਨਾਲ ਬਰਾਮਦ ਹੋਈਆਂ। ਹੁਣ ਤੱਕ ਖੇਤਰ ਵਿਚ ਹੋਰ ਆਪਰੇਸ਼ਨ ਜਾਰੀ ਹਨ।