JALANDHAR WEATHER

ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ ਮਨਾਇਆ ਗਿਆ ਯਾਤਰੀ ਸੇਵਾ ਦਿਵਸ

ਰਾਜਾਸਾਂਸੀ, 17 ਸਤੰਬਰ (ਹਰਦੀਪ)-ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਅੱਜ ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ ਅਤੇ ਸਥਾਪਨਾਵਾਂ ਦਿਵਸ ਮੌਕੇ ਯਾਤਰੀ ਦਿਵਸ ਮਨਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ, ਜਿਸ ਤਹਿਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਡਾਇਰੈਕਟਰ ਸੁਦਰਸ਼ਨ ਕੁਮਾਰ ਕਪਾਹੀ ਦੀ ਅਗਵਾਈ ਹੇਠ ਸਮੂਹ ਅਧਿਕਾਰੀਆਂ ਵਲੋਂ ਯਾਤਰੀ ਸੇਵਾ ਦਿਵਸ ਮਨਾਇਆ ਗਿਆ।

ਯਾਤਰੀ ਸੇਵਾ ਦਿਵਸ ਦੌਰਾਨ ਵਿਦੇਸ਼ ਤੋਂ ਵਾਪਸ ਪਰਤਣ ਅਤੇ ਵਿਦੇਸ਼ਾਂ ਨੂੰ ਰਵਾਨਾ ਹੋਣ ਵਾਲੇ ਯਾਤਰੀਆਂ ਦਾ ਮਹਿਲਾ ਕਰਮਚਾਰੀਆਂ ਵਲੋਂ ਟਿੱਕਾ ਲਾ ਕੇ ਭਰਵਾਂ ਸਵਾਗਤ ਕੀਤਾ ਗਿਆ। ਹਵਾਈ ਅੱਡੇ ਅੰਦਰ ਹੋਏ ਇਸ ਅਚਾਨਕ ਸਵਾਗਤ ਉਤੇ ਯਾਤਰੀ ਬਾਗੋਬਾਗ ਹੋਏ। ਭੰਗੜਾ ਟੀਮ ਵਲੋਂ ਯਾਤਰੀਆਂ ਦੇ ਸਵਾਗਤ ਲਈ ਪੰਜਾਬ ਦਾ ਲੋਕ ਨਾਚ ਭੰਗੜਾ ਪਾਇਆ ਗਿਆ। ਇਸ ਤੋਂ ਇਲਾਵਾ ਟਰਮੀਨਲ ਹਾਲ ਦੇ ਅੰਦਰ ਖੂਨਦਾਨ ਕੈਂਪ ਯਾਤਰੀਆਂ ਦੇ ਸਿਹਤ ਚੈੱਕਅਪ ਸਬੰਧੀ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਗਏ, ਜਿਸ ਵਿਚ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਟਰਮੀਨਲ ਹਾਲ ਦੇ ਬਾਹਰ ਟੈਕਸੀ ਡਰਾਈਵਰਾਂ ਅਤੇ ਆਟੋ ਰਿਕਸ਼ਾ ਡਰਾਈਵਰਾਂ ਲਈ ਅੱਖਾਂ ਦੀ ਜਾਂਚ ਦੇ ਸਬੰਧੀ ਕੈਂਪ ਲਗਾਇਆ ਅਤੇ ਮਰੀਜ਼ਾਂ ਨੂੰ ਦਵਾਈਆਂ ਅਤੇ ਅੱਖਾਂ ਦੇ ਦਾਰੂ ਵੰਡੇ। ਇਕ ਰੁੱਖ ਮਾਂ ਦੇ ਨਾਂਅ ਤਹਿਤ ਡਾਇਰੈਕਟਰ ਸਮੇਤ ਹਵਾਈ ਅੱਡੇ ਦੇ ਸਟਾਫ ਅਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਪੌਦੇ ਦੇ ਬੂਟੇ ਲਗਾਏ ਗਏ। ਬੱਚਿਆਂ ਦੇ ਕੁਇੱਜ਼ ਤੇ ਪੇਂਟਿੰਗ ਮੁਕਾਬਲੇ ਕਰਵਾ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਲਈ ਇਨਾਮ ਵੀ ਵੰਡੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ