ਮੋਟਰਸਾਈਕਲ ਸਵਾਰ ਲੁਟੇਰੇ ਸਾਬਕਾ ਕੌਂਸਲਰ ਦੇ ਕੰਨਾਂ 'ਚੋਂ ਵਾਲੀਆਂ ਖਿੱਚ ਕੇ ਫਰਾਰ

ਤਪਾ ਮੰਡੀ, 17 ਸਤੰਬਰ (ਪ੍ਰਵੀਨ ਗਰਗ)-ਆਜ਼ਾਦ ਨਗਰ ਵਿਖੇ ਸ਼ਾਮ ਸਮੇਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵਲੋਂ ਸਾਬਕਾ ਕੌਂਸਲਰ ਦੇ ਕੰਨਾਂ ਵਿਚੋਂ ਵਾਲੀਆਂ ਖਿੱਚ ਕੇ ਫਰਾਰ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਆਗਿਆ ਰਾਣੀ ਪਤਨੀ ਦੇਵ ਰਾਜ ਵਾਸੀ ਆਜ਼ਾਦ ਨਗਰ ਤਪਾ ਨੇ ਦੱਸਿਆ ਕਿ ਉਹ ਸ਼ਾਮ ਸਮੇਂ ਆਪਣੇ ਘਰ ਦੇ ਬਾਹਰ ਬੈਠੀ ਸੀ ਕਿ ਉਸ ਕੋਲ ਮੋਟਰਸਾਈਕਲ ਸਵਾਰ ਦੋ ਲੁਟੇਰੇ ਆਏ ਜਿਨ੍ਹਾਂ ਨਜ਼ਦੀਕ ਆ ਕੇ ਕਿਹਾ ਕਿ ਅਸੀਂ ਤੁਹਾਡੇ ਬੇਟੇ ਨੂੰ ਬੈਟਰਾ ਰਿਪੇਅਰ ਕਰਨਾ ਦਿੱਤਾ ਹੈ, ਜਿਸ ਉਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਬੇਟੇ ਨੂੰ ਮੋਬਾਇਲ ਉਤੇ ਪੁੱਛ ਕੇ ਦੱਸਦੀ ਹਾਂ, ਜਿਸ ਉਪਰੰਤ ਜਿਉਂ ਹੀ ਉਸ ਨੇ ਆਪਣਾ ਮੋਬਾਇਲ ਚੁੱਕਣ ਲਈ ਪਿੱਠ ਘੁਮਾਈ ਤਾਂ ਇਕ ਲੁਟੇਰੇ ਨੇ ਉਸ ਦੇ ਕੰਨਾਂ 'ਚ ਪਾਈਆਂ ਦੋਵੇਂ ਵਾਲੀਆਂ ਖਿੱਚ ਲਈਆਂ ਅਤੇ ਫਰਾਰ ਹੋ ਗਏ। ਉਨ੍ਹਾਂ ਤੁਰੰਤ ਇਸ ਘਟਨਾ ਸਬੰਧੀ ਤਪਾ ਪੁਲਿਸ ਨੂੰ ਸੂਚਨਾ ਦਿੱਤੀ। ਇਸ ਘਟਨਾ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।