ਏਸ਼ੀਆ ਕੱਪ ਸੁਪਰ-4 ਮੈਚ : ਸ੍ਰੀਲੰਕਾ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਫੈਸਲਾ

ਦੁਬਈ, 26 ਸਤੰਬਰ-ਏਸ਼ੀਆ ਕੱਪ 2025 ਦੇ ਅੱਜ ਦੇ ਸੁਪਰ-4 ਮੁਕਾਬਲੇ ਵਿਚ ਭਾਰਤ ਤੇ ਸ੍ਰੀਲੰਕਾ ਵਿਚਾਲੇ ਮੈਚ ਹੈ। ਟਾਸ ਸ੍ਰੀਲੰਕਾ ਨੇ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ। ਇਹ ਮੈਚ ਰਾਤ 8 ਵਜੇ ਸ਼ੁਰੂ ਹੋਵੇਗਾ। ਇਹ 18ਵਾਂ ਮੈਚ ਹੈ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਹੈ। ਅੱਜ ਏਸ਼ੀਆ ਕੱਪ ਦਾ ਆਖਰੀ ਸੁਪਰ-4 ਮੈਚ ਹੈ। ਭਾਰਤ ਅਤੇ ਪਾਕਿਸਤਾਨ ਦੋਵੇਂ ਪਹਿਲਾਂ ਹੀ ਫਾਈਨਲ ਲਈ ਕੁਆਲੀਫਾਈ ਕਰ ਚੁੱਕੇ ਹਨ। ਇਸ ਲਈ, ਟੀਮ ਇੰਡੀਆ ਫਾਈਨਲ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨਾ ਚਾਹੇਗੀ।